ਪੰਜਾਬ ਗੁਰਦਾਸਪੁਰ ’ਚ ਆਵਾਰਾ ਕੁੱਤਿਆ ਦਾ ਬੱਚੇ ’ਤੇ ਹਮਲਾ/ ਭੈਣ ਨੂੰ ਬਚਾਉਂਦੇ ਖੁਦ ਬਣਿਆ ਕੁੱਤੇ ਦਾ ਸ਼ਿਕਾਰ/ ਬੱਚਾ ਹਸਪਤਾਲ ਚ ਦਾਖਲ, ਹਾਲਤ ਖਤਰੇ ਤੋਂ ਬਾਹਰ By admin - March 13, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਮੁਹੱਲਾ ਸ਼ਹਿਜ਼ਾਦਾ ਨਗਰ ਵਿੱਚ ਇੱਕ ਢਾਈ ਸਾਲ ਦੇ ਬੱਚੇ ਨੂੰ ਅਵਾਰਾ ਕੁੱਤੇ ਵੱਲੋਂ ਪੂਰੀ ਤਰ੍ਹਾਂ ਨਾਲ ਨੋਚ ਕੇ ਜਖਮੀ ਕਰ ਦਿੱਤਾ ਗਿਆ। ਅਯਾੰਸ਼ ਨਾਮ ਦਾ ਇਹ ਬੱਚਾ ਆਪਣੇ ਘਰ ਵਿੱਚ ਖੇਡ ਰਿਹਾ ਸੀ ਜਦੋਂ ਇੱਕ ਅਵਾਰਾ ਕੁੱਤਾ ਆਇਆ ਤੇ ਉਸ ਦੇ ਨਾਲ ਖੇਡ ਰਹੀ ਉਸਦੀ ਭੈਣ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਪਰ ਅਯਾਂਸ਼ ਨੇ ਆਪਣੀ ਭੈਣ ਨੂੰ ਧੱਕਾ ਦੇ ਕੇ ਬਚਾ ਲਿਆ ਤਾਂ ਕੁੱਤਾ ਉਸਦੇ ਪਿੱਛੇ ਪੈ ਗਿਆ ਤੇ ਉਸ ਦੇ ਚਿਹਰੇ ਅਤੇ ਲੱਤ ਨੂੰ ਬੁਰੀ ਤਰ੍ਹਾਂ ਨਾਲ ਨੌਚ ਖਾਧਾ। ਅੰਯਾਸ਼ ਨੂੰ ਉਸਦੇ ਮਾਂ ਪਿਓ ਵੱਲੋਂ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਅਯਾੰਸ਼ ਦੀ ਮਾਂ ਮਨੀਸ਼ਾ ਤੇ ਪਿਤਾ ਸਤਪਾਲ ਨੇ ਦੱਸਿਆ ਕਿ ਅਯਾੰਸ਼ ਆਪਣੀ ਭੈਣ ਨਾਲ ਆਪਣੇ ਘਰ ਵਿੱਚ ਇਹੀ ਖੇਡ ਰਿਹਾ ਸੀ ਜਦੋਂ ਇਹ ਕੁੱਤਾ ਆਇਆ ਤੇ ਉਸਦੀ ਭੈਣ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਪਰ ਅਯਾਂਸ਼ ਨੇ ਆਪਣੀ ਭੈਣ ਨੂੰ ਤਾਂ ਬਚਾ ਲਿਆ ਪਰ ਆਪ ਨਹੀਂ ਬਚ ਸਕਿਆ । ਕੁੱਤਾ ਉਸ ਦੀ ਭੈਣ ਨੂੰ ਛੱਡ ਕੇ ਉਸ ਵੱਲ ਹੋ ਗਿਆ ਅਤੇ ਉਸਨੂੰ ਬੁਰੀ ਤਰ੍ਹਾਂ ਨਾਲ ਨੋਚ ਖਾਧਾ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਹ ਕੁੱਤਾ ਇੱਕ ਹੋਰ ਬੱਚੇ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਚੁੱਕਿਆ ਹੈ। ਉੱਥੇ ਹੀ ਪਰਿਵਾਰ ਨੇ ਰੋਸ਼ ਜਤਾਇਆ ਕਿ ਪਹਿਲਾ ਪ੍ਰਸ਼ਾਸਨ ਵੱਲੋਂ ਡੋਗ ਵੈਨ ਭੇਜਿਆ ਜਾਂਦਾ ਸੀ ਤਾਂ ਜੋ ਅਵਾਰਾ ਕੁੱਤਿਆਂ ਦੀ ਵੱਧਦੀ ਗਿਣਤੀ ਤੋਂ ਨਿਜਾਤ ਪਾਈ ਜਾ ਸਕੇ ਪਰ ਹੁਣ ਇਹ ਸਾਰੇ ਉਪਰਾਲੇ ਬੰਦ ਕਰ ਦਿੱਤੇ ਗਏ ਹਨ ਅਤੇ ਕੁੱਤੇ ਲਗਾਤਾਰ ਬੱਚਿਆਂ ਤੇ ਹਮਲੇ ਕਰ ਰਹੇ ਹਨ।