ਅਜਨਾਲਾ ’ਚ ਬੇਮੌਸਮੀ ਬਾਰਸ਼ ਨੇ ਡਰਾਏ ਕਿਸਾਨ/ ਗੜੇਮਾਰੀ ਤੇ ਤੇਜ਼ ਬਾਰਿਸ਼ ਕਾਰਨ ਕਣਕ ਦਾ ਨੁਕਸਾਨ/ ਘਟਣ ਦਾ ਖਦਸ਼ਾ

0
2

ਅਜਨਾਲਾ ਸ਼ਹਿਰ ਅਤੇ ਨੇੜਲੇ ਪਿੰਡਾਂ ਅੰਦਰ ਸਵੇਰਸਾਰ ਮੌਸਮ ਦੇ ਬਦਲੇ ਮਿਜ਼ਾਜ਼ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਖਬਰਾਂ ਮੁਤਾਬਕ ਇੱਥੇ ਮੀਂਹ ਦੇ ਨਾਲ ਨਾਲ ਭਾਰੀ ਗੜੇਮਾਰੀ ਹੋਈ ਹੈ। ਇਸ ਨਾਲ ਪੱਕਣ ਤੇ ਆਈ ਫਸਲ ਧਰਤੀ ਤੇ ਵਿੱਛ ਗਈ ਹੈ। ਕਿਸਾਨਾਂ ਦੇ ਦੱਸਣ ਮੁਤਾਬਕ ਭਾਵੇਂ ਮੀਂਹ ਤੇ ਗੜੇਮਾਰੀ ਥੋੜੇ ਸਮੇਂ ਲਈ ਹੀ ਹੋਈ ਹੈ ਪਰ ਇਸ ਨਾਲ ਪੱਕਣ ਤੇ ਆਈ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਕਣਕ ਦਾ 2 ਤੋਂ 3 ਕੁਇੰਟਲ ਤਕ ਝਾੜ ਘਟਣ ਦਾ ਸ਼ੰਕਾ ਜਾਹਰ ਕੀਤਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਚੁਕੀ ਸੀ ਅਤੇ ਕੁਝ ਦਿਨਾਂ ਵਿੱਚ ਕਟਾਈ ਸ਼ੁਰੂ ਹੋਣੀ ਸੀ, ਪਰ ਅਚਾਨਕ ਆਈ ਤੇਜ਼ ਹਨੇਰੀ ਅਤੇ ਗੜੇਮਾਰੀ ਕਾਰਨ ਖੇਤਾਂ ਵਿੱਚ ਖੜੀ ਫਸਲ ਡਿੱਗ ਗਈ। ਕਿਸਾਨਾਂ ਮੁਤਾਬਕ ਇਸ ਨਾਲ ਕਣਕ ਦੇ ਝਾੜ ਵਿੱਚ ਲਗਭਗ 2 ਤੋਂ 3 ਕੁਇੰਟਲ ਪ੍ਰਤੀ ਏਕੜ ਤੱਕ ਘਾਟਾ ਪੈ ਸਕਦਾ ਹੈ।

ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਹੀ ਹੜ੍ਹਾਂ ਅਤੇ ਕੁਦਰਤੀ ਆਫਤਾਂ ਕਾਰਨ ਉਹ ਆਰਥਿਕ ਤੌਰ ਤੇ ਕਾਫੀ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਹੁਣ ਬੇਮੌਸਮੀ ਬਾਰਿਸ਼ ਨੇ ਉਹਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।  ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਖੇਤਰਾਂ ਦਾ ਤੁਰੰਤ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹਨਾਂ ਨੂੰ ਹੋਏ ਨੁਕਸਾਨ ਦੀ ਕੁਝ ਭਰਪਾਈ ਹੋ ਸਕੇ।

LEAVE A REPLY

Please enter your comment!
Please enter your name here