ਪੰਜਾਬ ਸੰਗਰੂਰ ’ਚ ਸੁਖਦੇਵ ਸਿੰਘ ਢੀਂਡਸਾ ਦੀ ਬਰਸੀ ਸਮਾਗਮ/ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਂਜਲੀ ਦੇਣ ਪਹੁੰਚੇ ਲੋਕ/ ਚੰਦੂਮਾਜਰਾ ਤੇ ਰੱਖੜਾ ਸਮੇਤ ਕਈ ਆਗੂ ਰਹੇ ਮੌਜੂਦ By admin - March 11, 2026 0 3 Facebook Twitter Pinterest WhatsApp ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਬਰਸੀ ਸਮਾਗਮ ਅੱਜ ਸੰਗਰੂਰ ਦੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸੁਖਦੇਵ ਸਿੰਘ ਢੀਂਡਸਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ ਸਮੇਤ ਕਈ ਵੱਡੀ ਆਗੂ ਵੀ ਮੌਜੂਦ ਰਹੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਇੱਕ ਸੱਚੀ-ਸੁੱਚੀ ਸ਼ਖਸ਼ੀਅਤ ਸਨ, ਜਿਨ੍ਹਾਂ ਨੇ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਅਹਿਮ ਰੋਲ ਅਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਸ. ਢੀਂਡਸਾ ਨੇ ਮਰਦੇ ਦਮ ਤੱਕ ਆਪਣੀ ਅਤੇ ਪੰਥ ਦੀ ਸਹੀ ਸੋਚ ਨੂੰ ਜੀਵਤ ਰੱਖਣ ਦੀ ਲੜਾਈ ਕੀਤੀ ਅਤੇ ਇਹ ਲੜਾਈ ਕਰਦੇ ਕਰਦੇ ਉਹ ਗੁਜ਼ਰ ਗਏ। ਉਹਨਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੀ ਇਸ ਸੋਚ ਨੂੰ ਸਾਰਾ ਪੰਜਾਬ ਅੱਜ ਵੀ ਯਾਦ ਕਰਦਾ ਹੈ ਅਤੇ ਉਹਨਾਂ ਵੱਲੋਂ ਪੰਜਾਬ ਹਿੱਤ ਵਿੱਚ ਅਤੇ ਖਾਸ ਤੌਰ ਤੇ ਜ਼ਿਲ੍ਹਾ ਸੰਗਰੂਰ ਵਿੱਚ ਜੋ ਕਾਰਜ ਆਮ ਜਨਤਾ ਲਈ ਕੀਤੇ ਗਏ, ਉਸ ਨੂੰ ਸਭ ਯਾਦ ਕਰਦੇ ਹਨ।