Uncategorized ਸੰਗਰੂਰ ’ਚ ਪਰਾਲੀ ਦੇ ਡੰਪ ਨੂੰ ਲੱਗੀ ਭਿਆਨਕ ਅੱਗ/ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੁਸ਼ੱਕਤ ਬਾਅਦ ਪਾਇਆ ਕਾਬੂ By admin - May 22, 2025 0 5 Facebook Twitter Pinterest WhatsApp ਸੰਗਰੂਰ ਦੇ ਪਿੰਡ ਪਲਾਸੋਰ ਵਿਖੇ ਪਰਾਲੀ ਦੇ ਵੱਡੇ ਡੰਪ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਐ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਵੇਖਦੇ ਹੀ ਵੇਖਦੇ ਭਿਆਨਕ ਰੂਪ ਅਖਤਿਆਰ ਕਰ ਲਿਆ। ਅੱਗ ਬੁਝਾਉਣ ਲਈ ਸੰਗਰੂਰ ਤੋਂ ਇਲਾਵਾ ਨੇੜਲੇ ਫਾਇਰ ਸਟੇਸ਼ਨਾਂ ਤੋਂ ਵੀ ਗੱਡੀਆਂ ਮੰਗਵਾਉਣੀਆਂ ਪਈਆਂ। ਇਸੇ ਦੌਰਾਨ ਤੇਜ਼ ਹਵਾਵਾਂ ਚੱਲਣ ਕਾਰਨ ਅੱਗ ਹੋਰ ਬੇਕਾਬੂ ਹੋ ਗਈ। ਅੱਗ ਬੁਝਾਉਣ ਲਈ ਸੰਗਰੂਰ ਫਾਇਰ ਸਟੇਸ਼ਨ ਵੱਲੋਂ ਤਿੰਨ ਗੱਡੀਆਂ ਭੇਜੀਆਂ ਗਈਆਂ। ਇਸ ਤੋਂ ਇਲਾਵਾ ਧੂਰੀ ਅਤੇ ਸੁਨਾਮਾ ਤੋਂ ਵੀ ਅੱਗ ਬੁਝਾਉਣ ਲਈ ਗੱਡੀਆਂ ਭੇਜੀਆਂ ਗਈਆਂ। ਇਸ ਦੌਰਾਨ ਤੇਜ਼ ਹਵਾਵਾਂ ਦੇ ਚਲਦਿਆਂ ਅੱਗ ਤੇ ਕਾਬੂ ਪਾਉਣ ਵਿਚ ਭਾਰੀ ਮੁਸ਼ਕਲਾਂ ਦੇ ਸਾਹਮਣਾ ਕਰਨਾ ਪਿਆ। ਅਖੀਰ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾ ਸਕਿਆ। ਅੱਗ ਨਾਲ ਪਰਾਲੀ ਦਾ ਸਾਰਾ ਡੰਪ ਸੜ ਕੇ ਸੁਆਹ ਹੋ ਗਿਆ ਐ।