ਲਹਿਰਾਗਾਗਾ ’ਚ ਕਿਸਾਨ ਤੇ ਪ੍ਰਸ਼ਾਸਨ ਆਹਮੋ ਸਾਹਮਣੇ/ ਬੀਕੇਯੂ ਉਗਰਾਹਾਂ ਨੇ ਮਕਾਨ ’ਤੇ ਕਬਜ਼ੇ ਦਾ ਕੀਤਾ ਵਿਰੋਧ/ ਕਿਸਾਨਾਂ ਦੇ ਵਿਰੋਧ ਕਾਰਨ ਵਾਪਸ ਪਰਤਿਆ ਪ੍ਰਸ਼ਾਸਨ

0
3

 

ਸੰਗਰੂਰ ਦੇ ਲਹਿਰਾਗਾਗਾ ਵਿਖੇ ਪਵਨ ਕੁਮਾਰ ਤੇ ਮੇਘ ਰਾਜ ਨਾਮ ਦੇ ਵਿਅਕਤੀਆਂ ਦੇ ਮਕਾਨ ਦੇ ਕਬਜ਼ੇ ਦਾ ਮਾਮਲਾ ਗਰਮਾ ਗਿਆ ਹੈ। ਪ੍ਰਸ਼ਾਸਨ ਵੱਲੋਂ ਅੱਜ ਦੂਜੇ ਦਿਨ ਵੀ ਮਕਾਨ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵਿਰੋਧ ਦੇ ਚਲਦਿਆਂ ਪ੍ਰਸ਼ਾਸਨ ਨੂੰ ਵਾਪਸ ਪਰਤਣਾ ਪਿਆ। ਕਿਸਾਨ ਜਥੇਬੰਦੀ ਦਾ ਕਹਿਣਾ ਹੈ ਕਿ ਪੀੜਤ ਧਿਰ 1960 ਤੋਂ ਇਸ ਥਾਂ ਉਤੇ ਕਾਬਜ਼ ਹੈ, ਇਸ ਲਈ ਕਿਸੇ ਵੀ ਕੀਮਤ ਤੇ ਕਬਜ਼ਾ ਨਹੀਂ ਹੋਣ ਦੇਣਗੇ। ਦੂਜੇ ਪਾਸੇ ਡਿਊਟੀ ਮੈਜਿਸਟਰੇਟ ਰਾਕੇਸ਼ ਕੁਮਾਰ ਦਾ ਕਹਿਣਾ ਸੀ ਉਨ੍ਹਾਂ ਕੋਲ ਅਦਾਲਤ ਦੇ ਆਰਡਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਾਬਜ਼ ਧਿਰ ਕੋਲ ਕੋਈ ਰਜਿਸਟਰੀ ਜਾਂ ਇੰਤਕਾਲ ਨਹੀਂ ਹੈ, ਜਿਸ ਦੇ ਚਲਦਿਆਂ ਅਦਾਲਤੀ ਹੁਕਮਾਂ ਮੁਤਾਬਕ ਕਬਜਾ ਲਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here