ਪਟਿਆਲਾ ਪੁਲਿਸ ਵੱਲੋਂ ਲੁਟੇਰਾ ਗਰੋਹ ਦਾ ਮੈਂਬਰ ਕਾਬੂ/ ਕੁੱਝ ਦਿਨ ਪਹਿਲਾਂ ਚਾਕੂ ਦਿਖਾ ਲੁੱਟੇ ਸੀ 30 ਹਜ਼ਾਰ

0
2

ਪਟਿਆਲਾ ਦੇ ਅਰਬਨ ਸਟੇਟ ਥਾਣੇ ਦੀ ਪੁਲਿਸ ਨੇ ਚਾਕੂ ਦਿਖਾ ਕੇ ਲੁੱਟ ਖੋਹ ਕਰਨ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਦੇ ਦੱਸਣ ਮੁਤਾਬਕ ਗਰੋਹ ਵਿਚ ਤਿੰਨ ਲੁਟੇਰੇ ਸ਼ਾਮਲ ਸਨ, ਜਿਨ੍ਹਾਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਹੈ ਜਦਕਿ ਦੋ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਦਿਹਾਤੀ ਜਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਰਬਨ ਸਟੇਟ ਵਿਖੇ ਇਕ ਵਿਅਕਤੀ ਨਾਲ ਲੁੱਟ ਹੋਈ ਸੀ। ਮੁਲਜਮਾਂ ਨੇ ਪੀੜਤ ਨੂੰ ਚਾਕੂ ਦਿਖਾ ਤੇ 30 ਹਜ਼ਾਰ ਰੁਪਏ ਲੁੱਟ ਲਏ ਸੀ। ਘਟਨਾ ਦੀ ਸ਼ਿਕਾਇਤ ਮਿਲਣ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਪਿੰਡ ਥੇੜੀ ਦੇ ਰਹਿਣ ਵਾਲੇ ਇਕ ਸਖਸ ਨੂੰ ਕਾਬੂ ਕਰ ਲਿਆ ਹੈ ਜਦਕਿ ਉਸ ਦੇ ਦੋ ਸਾਥੀ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here