ਸੰਗਰੂਰ ਦੀ ਧੀ ਨੇ ਚਮਕਾਇਆ ਜ਼ਿਲ੍ਹੇ ਦਾ ਨਾਮ/ ਗੁਜਰਾਤ ’ਚ ਪਾਸ ਕੀਤਾ ਜੱਜ ਦਾ ਇਮਤਿਹਾਨ/ ਸ਼ਹਿਰ ਤੇ ਪਰਿਵਾਰ ਅੰਦਰ ਖੁਸ਼ੀ ਦੀ ਲਹਿਰ

0
2

 

ਸੰਗਰੂਰ ਅਧੀਨ ਆਉਂਦੇ ਦਿੜਬਾ ਦੀ ਧੀ ਪ੍ਰੀਆ ਗੋਇਲ ਨੇ ਗੁਜਰਾਤ ਵਿਚ ਜੱਜ ਬਣ ਕੇ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਜਾਣਕਾਰੀ ਅਨੁਸਾਰ ਪ੍ਰੀਆ ਗੋਇਲ ਦਿੜਬਾ ਦੀ ਪਹਿਲੀ ਕੁੜੀ ਹੈ ਜਿਸ ਨੇ ਜੱਜ ਬਣ ਕੇ ਆਪਣੇ ਸ਼ਹਿਰ ਦਾ ਹੀ ਨਹੀਂ ਬਲਕਿ ਪੂਰੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਦਿੜਬਾ ਦੇ ਅਗਰਵਾਲ ਪਰਿਵਾਰ ਦੀ ਧੀ ਪ੍ਰੀਆ ਗੋਇਲ ਨੇ ਮਹਿਜ 24 ਸਾਲ ਦੀ ਉਮਰ ਵਿਚ ਗੁਜਰਾਤ ਵਿੱਚ ਜੱਜ ਬਣਨ ਦਾ ਸੁਪਨਾ ਪੂਰਾ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।  ਪ੍ਰੀਆ ਗੋਇਲ ਨੇ ਆਪਣੀ ਇਸ ਪ੍ਰਾਪਤੀ ਲਈ ਮਾਪਿਆਂ ਦੀ ਹੱਲਾਸ਼ੇਰੀ ਤੇ ਅਧਿਆਪਕਾਂ ਦੀ ਕਰਵਾਈ ਮਿਹਨਤ ਨੁੰ ਜ਼ਿੰਮੇਵਾਰ ਦੱਸਿਆ ਹੈ।
ਪ੍ਰੀਆ ਗੋਇਲ ਨੇ ਅੱਗੇ ਕਿਹਾ ਕਿ ਮੈਂ ਬਹੁਤ ਹੀ ਸੰਘਰਸ਼ ਕੀਤਾ ਅਤੇ ਦਿਨ ਰਾਤ ਮਿਹਨਤ ਕਰਕੇ ਇਹ ਇਗਜ਼ਾਮ ਕਲੀਅਰ ਕੀਤਾ ਹੈ ਜਿੱਥੇ ਅੱਜ ਪ੍ਰੀਆ ਗੋਇਲ ਦੇ ਘਰ ਦਿੜਬਾ ਦੀ ਅਨਾਜ ਮੰਡੀ ਵਿਖੇ ਵਧਾਈਆਂ ਦੇਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਉੱਥੇ ਹੀ ਆਤਿਸ਼ਬਾਜੀ ਚਲਾ ਕੇ ਖੁਸ਼ੀ ਮਨਾਈ ਗਈ ਅਤੇ ਮਠਿਆਈਆਂ ਦੇ ਨਾਲ ਪ੍ਰੀਆ ਗੋਇਲ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸੇ ਦੌਰਾਨ ਅਗਰਵਾਲ ਸਭਾ ਅਤੇ ਦਿਰਬਾ ਦੇ ਸਮਾਜ ਸੇਵੀ ਲੋਕ ਵੀ ਪ੍ਰੀਆ ਗੋਇਲ ਨੂੰ ਵਧਾਈਆਂ ਦੇਣ ਲਈ ਪਹੁੰਚੇ।

LEAVE A REPLY

Please enter your comment!
Please enter your name here