ਕਿਸਾਨ ਆਗੂ ਰੁਲਦਾ ਸਿੰਘ ਮਾਨਸਾ ਵੱਲੋਂ ਪਸ਼ੂ ਮੰਡੀਆਂ ਦੀ ਬੋਲੀ ਦਾ ਵਿਰੋਧ/ ਅਫਸਾਹੀ ਮਿਲੀਭੁਗਤ ਨਾਲ ਕਰੋੜਾਂ ਦੀ ਘਪਲੇਬਾਜ਼ੀ ਦੇ ਲਾਏ ਇਲਜ਼ਾਮ/ ਖੁੱਲ੍ਹੀ ਬੋਲੀ ਨਾ ਹੋਣ ਦੀ ਸੂਰਤ ’ਚ ਧਰਨਾ ਪ੍ਰਦਰਸ਼ਨ ਦੀ ਦਿੱਤੀ ਚਿਤਾਵਨੀ

0
6

ਪੰਜਾਬ ਦੀਆਂ ਪਸ਼ੂ ਮੰਡੀਆਂ ਦੀ ਖੁਲ੍ਹੀ ਬੋਲੀ ਨਾ ਹੋਣ ਦਾ ਮੁੱਦਾ ਗਰਮਾ ਗਿਆ ਐ। ਕਿਸਾਨ ਆਗੂ ਰੁਲਦਾ ਸਿੰਘ ਮਾਨਸਾ ਨੇ ਪਸ਼ੂ ਮੰਡੀਆਂ ਦੀ ਖੁਲ੍ਹੀ ਬੋਲੀ ਦੀ ਮੰਗ ਕੀਤੀ ਐ। ਇਸ ਸਬੰਧੀ ਮੀਡੀਆਂ ਨਾਲ ਗੱਲਬਾਤ ਕਰਦਿਆਂ ਰੁਲਦਾ ਸਿੰਘ ਮਾਨਸਾ ਨੇ ਕਿਹਾ ਕਿ ਪਹਿਲਾਂ ਮੰਡੀਆਂ ਦੀ ਬੋਲੀ 93 ਕਰੋੜ ਤਕ ਜਾਂਦੀ ਸੀ ਪਰ ਇਸ ਵਾਰ ਅਫਸਰਸਾਹੀ ਨੇ ਮਿਲੀਭੁਗਤ ਕਰ ਕੇ ਠੇਕੇਦਾਰਾਂ ਨੂੰ ਬੋਲੀ ਦੇਣ ਤੋਂ ਰੋਕ ਦਿੱਤਾ ਐ, ਜਿਸ ਦੀ ਬਦੌਲਤ ਬੋਲੀ 72 ਕਰੋੜ ਤਕ ਹੀ ਸੀਮਟ ਗਈ ਐ।  ਉਨ੍ਹਾਂ ਕਿਹਾ ਕਿ ਅਫਸਰਸ਼ਾਹੀ ਕੁੱਝ ਸਿਆਸੀ ਲੋਕਾਂ ਨਾਲ ਮਿਲੀਭੁਗਤ ਕਰ ਕੇ ਮੰਡੀਆਂ ਦੀ ਖੁਲੀ ਬੋਲੀ ਨਹੀਂ ਹੋਣ ਦੇ ਰਹੇ ਜੋ ਕਰੋੜਾਂ ਰੁਪਏ ਦੀ ਘਬਲੇਬਾਜ਼ੀ ਵੱਲ ਇਸ਼ਾਰਾ ਕਰਦਾ ਐ।  ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਹੋਈ ਬੋਲੀ ਰੱਦ ਕਰ ਕੇ ਖੁਲ੍ਹੀ ਬੋਲੀ ਨਾ ਕਰਵਾਈ ਤਾਂ ਉਹ ਭਰਾਤਰੀ ਜਥੇਬੰਦੀਆਂ ਦੀ ਮਦਦ ਨਾਲ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂ ਰੁਲਦਾ ਸਿੰਘ ਮਾਨਸਾ ਨੇ ਕਿਹਾ ਕਿ ਕੱਲ੍ਹ ਚੰਡੀਗੜ੍ਹ ਵਿੱਚ ਪੂਰੇ ਪੰਜਾਬ ਲਈ ਪਸ਼ੂ ਮੰਡੀ ਦੀ ਬੋਲੀ ਲਗਾਈ ਗਈ ਸੀ ਪਰ ਅਫ਼ਸਰਸ਼ਾਹੀ ਨੇ ਮਿਲੀਭੁਗਤ ਕਰਦਿਆਂ ਬੋਲੀ ਵਿਚ ਹਿੱਸਾ ਲੈਣ ਆਏ ਠੇਕੇਦਾਰਾਂ ਦੀਆਂ ਫਾਈਲਾਂ ਨਹੀਂ ਲਈਆਂ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬੋਲੀ 93 ਕਰੋੜ ਤੋਂ ਵੱਧ ਸੀ ਪਰ ਇਸ ਵਾਰ ਇਹ ਸਿਰਫ਼ 72 ਕਰੋੜ ‘ਤੇ ਹੀ ਅਟਕ ਗਈ ਐ। ਉਨ੍ਹਾਂ ਕਿਹਾ ਕਿ ਬੋਲੀਕਾਰਾਂ ਨੂੰ ਬਾਹਰ ਰੱਖਣ ਦੀ ਮਨਸ਼ਾ ਤਹਿਤ ਠੇਕੇਦਾਰਾਂ ਦੀਆਂ ਫਾਈਲਾਂ ਨਹੀਂ ਲਈਆਂ ਗਈਆਂ, ਜਿਸ ਦਾ ਕਿਸਾਨ ਜਥੇਬੰਦੀ ਵਿਰੋਧ ਕਰਦੀ ਐ।  ਉਨ੍ਹਾਂ ਕਿਹਾ ਕਿ ਜੇਕਰ ਇਹ ਬੋਲੀ ਖੁੱਲ੍ਹੇ ਢੰਗ ਨਾਲ ਨਹੀਂ ਕੀਤੀ ਜਾਂਦੀ, ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਕਿਸਾਨ ਯੂਨੀਅਨ ਵੱਲੋਂ ਮੀਟਿੰਗ ਤੋਂ ਬਾਅਦ ਇਸ ਮੁੱਦੇ ‘ਤੇ ਧਰਨਾ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here