ਪੰਜਾਬ ਲੰਬੀ ਦੇ ਪਿੰਡ ਲਾਲ ਬਾਈ ’ਚ ਮਹਿਲਾ ਦਾ ਕਤਲ/ ਕਣਕ ਤੇ ਖੇਤਾਂ ਅੰਦਰ ਪਈ ਮਿਲੀ ਲਾਸ਼/ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਆਰੰਭੀ By admin - March 9, 2026 0 2 Facebook Twitter Pinterest WhatsApp ਮੁਕਤਸਰ ਅਧੀਨ ਆਉਂਦੇ ਲੰਬੀ ਦੇ ਪਿੰਡ ਲਾਲ ਬਾਈ ਵਿਖੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਕਣਕ ਦੇ ਖੇਤਾਂ ਵਿਚ ਲੋਕਾਂ ਨੇ ਇਕ ਬਜ਼ੁਰਗ ਮਹਿਲਾ ਦੀ ਲਾਸ਼ ਪਈ ਵੇਖੀ। ਮ੍ਰਿਤਕਾ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ। ਪਰਿਵਾਰ ਦੇ ਦੱਸਣ ਮੁਤਾਬਕ ਉਹ ਘਰੋਂ ਸੂਏ ਵਿਚ ਚਾਵਲ ਪਾਉਣ ਗਈ ਸੀ ਅਤੇ ਜਦੋਂ ਵਾਪਸ ਨਹੀਂ ਪਰਤੀ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਨਾਉਂਸਮੈਂਟ ਕੀਤੀ ਗਈ। ਇਸ ਤੋਂ ਬਾਅਦ ਉਸ ਦੀ ਲਾਸ਼ ਕਣਕ ਦੇ ਖੇਤਾਂ ਵਿਚੋਂ ਬਰਾਮਦ ਹੋਈ ਹੈ। ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।