ਅਕਾਲੀ ਦਲ ਨੇ ਬਜਟ ਨੂੰ ਲੈ ਕੇ ਘੇਰੀ ਸਰਕਾਰ/ ਔਰਤਾਂ ਨੂੰ 1000 ਰੁਪਏ ਦੇਣ ’ਤੇ ਚੁੱਕੇ ਸਵਾਲ/ 60 ਹਜ਼ਾਰ ਦੀ ਥਾਂ 6 ਹਜ਼ਾਰ ਦੇਣ ਨੂੰ ਦੱਸਿਆ ਧੋਖਾ

0
2

ਸ਼੍ਰੋਮਣੀ ਅਕਾਲੀ ਦਲ ਨੇ ਮਹਿਲਾ ਦਿਵਸ ਮੌਕੇ ਔਰਤਾਂ ਲਈ ਕੀਤੇ ਐਲਾਨਾਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਬੁਲਾਰਾ ਅਰਸ਼ਦੀਪ ਕਲੇਰ ਨੇ ਕਿਹਾ ਕਿ ਸਰਕਾਰ ਨੇ ਮਹਿਲਾ ਦਿਵਸ ਵਾਲੇ ਦਿਨ ਬਜਟ ਇਜਲਾਸ ਬੁਲਾ ਕੇ ਔਰਤਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣਾਂ ਸਮੇਂ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਜਿਸ ਮੁਤਾਬਕ 5 ਸਾਲਾਂ ਦੇ 60 ਹਜ਼ਾਰ ਬਣਦੇ ਸੀ ਪਰ ਹੁਣ 4 ਸਾਲ ਬਾਅਦ ਸਰਕਾਰ 6 ਮਹੀਨੇ ਦੇ 6 ਹਜ਼ਾਰ ਦੇ ਕੇ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁੱਖ ਮੰਤਰੀ ਮਾਨ ਦੇ ਬੀਤੇ ਦਿਨ ਦਿੱਤੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਦਿਲ ਵਿਚ ਮਹਿਲਾਵਾਂ ਦਾ ਕਿੰਨਾ ਸਤਿਕਾਰ ਹੈ, ਇਹ ਉਨ੍ਹਾਂ ਦੇ ਬਿਆਨਾਂ ਤੋਂ ਸਾਬਤ ਹੋ ਗਿਆ ਹੈ।

LEAVE A REPLY

Please enter your comment!
Please enter your name here