ਪੰਜਾਬ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਕੋਠੀ ਵਿਖੇ ਵਿਸ਼ੇਸ਼ ਸਮਾਗਮ/ ਮਹਿਲਾ ਦਿਵਸ ਮੌਕੇ ਮਹਿਲਾਵਾਂ ਦਾ ਕੀਤਾ ਵਿਸ਼ੇਸ਼ ਸਨਮਾਨ/ ਗਾਰੰਟੀ ਪੂਰੀ ਹੋਣ ’ਤੇ ਪਾਏ ਭੰਗੜੇ, ਕੀਤੀ ਆਤਿਸ਼ਬਾਜ਼ੀ By admin - March 8, 2026 0 2 Facebook Twitter Pinterest WhatsApp ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਪਿੰਡ ਗੰਭੀਰਪੁਰ ਵਿਖੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਵਾਸ ਅਸਥਾਨ ਉੱਤੇ ਮਹਿਲਾਵਾਂ ਦੇ ਸਨਮਾਨ ਦੇ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿੱਥੇ ਵੱਡੀ ਗਿਣਤੀ ਮਹਿਲਾਵਾਂ ਨੇ ਸ਼ਿਰਕਤ ਕੀਤੀ। ਇਕੱਠ ਵਿਚ ਸ਼ਾਮਲ ਔਰਤਾਂ ਪੰਜਾਬ ਸਰਕਾਰ ਵੱਲੋਂ ਗਰੰਟੀ ਪੂਰੀ ਕਰਨ ਤੋਂ ਖੁਸ਼ ਨਜਰ ਆਈਆਂ। ਮਹਿਲਾਵਾਂ ਨੇ 1000 ਰੁਪਏ ਮਿਲਣ ਦੀ ਖੁਸ਼ੀ ਵਿਚ ਭੰਗੜੇ ਪਾਏ ਅਤੇ ਆਤਿਸ਼ਬਾਜ਼ੀ ਕਰ ਕੇ ਸਰਕਾਰ ਦਾ ਗਾਰੰਟੀ ਪੂਰੀ ਕਰਨ ਲਈ ਧੰਨਵਾਦ ਕੀਤਾ। ਸਮਾਗਮ ਵਿਚ ਸ਼ਾਮਲ ਮਹਿਲਾਵਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਮਹਿਲਾਵਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਉਹ ਕਾਫੀ ਖੁਸ਼ ਨੇ ਕਿਉਂਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਮਹਿਲਾਵਾਂ ਨੂੰ ਹਜ਼ਾਰ ਰੁਪਏ ਦੀ ਪੈਨਸ਼ਨ ਮਿਲੇਗੀ ਜੋ ਪੂਰੀ ਹੋਣ ਜਾ ਰਹੀ ਹੈ ਇਸ ਨੂੰ ਲੈ ਕੇ ਉਹ ਕਾਫੀ ਖੁਸ਼ੀ ਮਹਿਸੂਸ ਕਰ ਰਹੇ ਨੇ। ਇਸ ਮੌਕੇ ਮਹਿਲਾਵਾਂ ਵੱਲੋਂ ਜਿੱਥੇ ਆਪਸ ਵਿੱਚ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਉੱਥੇ ਹੀ ਢੋਲ ਧਮਾਕੇ ਵੀ ਵਜਾਏ ਗਏ ਤੇ ਆਤਿਸ਼ਬਾਜ਼ੀ ਵੀ ਕੀਤੀ ਗਈ। ਮਹਿਲਾਵਾਂ ਨੇ ਮੰਤਰੀ ਹਰਜੋਤ ਬੈਂਸ ਦੀ ਕੋਠੀ ਵਿਖੇ ਗਿੱਧਾ ਪਾ ਕੇ ਸਰਕਾਰ ਦੇ ਫੈਸਲੇ ਤੇ ਖੁਸ਼ੀ ਜਾਹਰ ਕੀਤੀ।