ਪਟਿਆਲਾ ’ਚ ਸਕਿਊਰਟੀ ਗਾਰਡ ਦੇ ਮਾਰਿਆ ਥੱਪੜ/ ਪੁਲਿਸ ਮੁਲਾਜ਼ਮ ’ਤੇ ਲੱਗੇ ਇਲਜ਼ਾਮ, ਵੀਡੀਓ ਵਾਇਰਲ/ ਪੀੜਤ ਨੇ ਮੰਗਿਆ ਇਨਸਾਫ

0
2

 

ਪਟਿਆਲਾ ਨਾਲ ਸਬੰਧਤ ਸਕਿਉਰਟੀ ਗਾਰਡ ਨੇ ਪੁਲਿਸ ਮੁਲਾਜ਼ਮਾਂ ਵੱਲੋਂ ਖੁਦ ਨਾਲ ਕੀਤੀ ਕੁਟਮਾਰ ਲਈ ਇਨਸਾਫ ਮੰਗਿਆ ਹੈ। ਬਲਬੀਰ ਚੰਦ ਨਾਮ ਦੇ ਪੀੜਤ ਦੇ ਦੱਸਣ ਮੁਤਾਬਕ ਉਹ ਪਿਛਲੇ ਚਾਰ ਸਾਲਾਂ ਤੋਂ ਇਕ ਕੌਫੀ ਸ਼ੌਪ ਦੇ ਬਾਹਰ ਪਾਰਕਿੰਗ ਸਕਿਊਰਟੀ ਗਾਰਡ ਵਜੋਂ ਕੰਮ ਕਰ ਰਿਹਾ ਹੈ, ਜਿੱਥੇ ਬੀਤੇ ਦਿਨ ਮਾਡਲ ਟਾਊਨ ਚੌਂਕੀ ਦੇ ਦੋ ਪੁਲਿਸ ਆਏ ਸਨ, ਜਿਨ੍ਹਾਂ ਨੇ ਪਾਰਕਿੰਗ ਨੂੰ ਲੈ ਕੇ ਉਸ ਨਾਲ ਪਹਿਲਾਂ ਭੱਦੀ ਸ਼ਬਦਾਵਲੀ ਕੀਤੀ ਅਤੇ ਫਿਰ ਥੱਪੜ ਮਾਰੇ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਮੰਗਿਆ ਹੈ।
ਬਲਬੀਰ ਚੰਦ ਮੁਤਾਬਿਕ ਉਸ ਦੀ ਡਿਊਟੀ ਪਾਰਕਿੰਗ ਦੇ ਅੰਦਰ ਵਾਲੇ ਪਾਸੇ ਹੈ। ਬਾਹਰ ਵੱਲ ਪਾਰਕ ਕੀਤੀਆਂ ਗੱਡੀਆਂ ਦੀ ਜਿੰਮੇਵਾਰੀ ਮੇਰੀ ਨਹੀਂ ਹੈ ਪਰ ਪੁਲਿਸ ਮੁਲਾਜ਼ਮਾਂ ਨੇ ਮੇਰੀ ਇੱਕ ਨਾ ਸੁਣੀ ਤੇ ਮੇਰੇ ਨਾਲ ਭੈੜਾ ਸਲੂਕ ਕੀਤਾ। ਬਲਬੀਰ ਚੰਦ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਹ ਪੀਆਰਟੀਸੀ ਦਾ ਰਿਟਾਇਰ ਮੁਲਾਜ਼ਮ ਹੈ ਅਤੇ ਘਰ ਦੀਆਂ ਮਜਬੂਰੀਆਂ ਕਰ ਕੇ ਇਹ ਨੌਕਰੀ ਕਰ ਰਿਹਾ ਹੈ ਅਤੇ ਇੱਥੇ ਸਾਰੇ ਮੇਰੀ ਬਹੁਤ ਇੱਜਤ ਕਰਦੇ ਹਨ ਪਰ ਪੁਲਿਸ ਮੁਲਾਜਮਾਂ ਦੇ ਵਿਵਹਾਰ ਨਾਲ ਮੇਰੀ ਬੜੀ ਬੇਇੱਜਤੀ ਹੋਈ ਹੈ, ਜਿਸ ਲਈ ਉਸ ਨੂੰ ਇਨਸਾਫ ਚਾਹੀਦਾ ਹੈ।

LEAVE A REPLY

Please enter your comment!
Please enter your name here