ਫਰੀਦਕੋਟ ’ਚ ਕਾਂਗਰਸੀ ਆਗੂਆਂ ਦੀ ਵਰਕਰਾਂ ਨਾਲ ਮੀਟਿੰਗ/ ਪੰਜਾਬ ਇੰਚਾਰਜ ਦਵਿੰਦਰ ਡਾਲਵੀ ਸਮੇਤ ਦਿੱਗਜ ਆਗੂ ਮੌਜੂਦ/ 2027 ਨੂੰ ਲੈ ਕੇ ਕੀਤੀ ਵਿਚਾਰ ਚਰਚਾ

0
3

ਕਾਂਗਰਸ ਪਾਰਟੀ ਵੱਲੋਂ ਮਨਰੇਗਾ ਤੇ ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਕੇਂਦਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਇਸੇ ਤਹਿਤ ਅੱਜ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਫਰੀਦਕੋਟ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਪਾਰਟੀ ਦੇ ਪੰਜਾਬ ਇੰਚਾਰਜ ਰਵਿੰਦਰ ਡਾਲਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਤੋਂ ਬਾਅਦ ਕੀਤੀ ਗਈ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਹਿੱਤਾਂ ਨੂੰ ਅਮਰੀਕਾ ਅੱਗੇ ਵੇਚ ਦਿੱਤੇ ਹੈ, ਜਿਸ ਦਾ ਵਿਰੋਧ ਕਰਨ ਲਈ ਅੱਜ ਮੀਟਿੰਗ ਰੱਖੀ ਗਈ ਹੈ।
ਉਨ੍ਹਾਂ ਕਿਹਾ ਕਿ ਦੇਸ਼ ਉਤੇ ਕਾਬਜ਼ ਧਿਰ ਨੇ ਪਹਿਲਾਂ ਮਨਰੇਗਾ ਨੂੰ ਤੋੜ ਕੇ ਗਰੀਬਾ ਤੇ ਹਮਲਾ ਕੀਤਾ ਹੁਣ ਰਹਿੰਦੀ ਖੁੰਹਦੀ ਕਸਰ ਅਮਰੀਕਾ ਨਾਲ ਇਕਤਰਫਾ ਵਪਾਰ ਸਮਝੌਤਾ ਕਰ ਕੇ ਪੂਰੀ ਕਰ ਦਿੱਤੀ ਹੈ। ਇਸੇ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਦੇਸ਼ ਭਰ ਅੰਦਰ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਅੱਜ ਮੀਟਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਆਉਂਦੀਆਂ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਹੋਈ ਹੈ।
ਉਹਨਾਂ ਅੱਗੇ ਕਿਹਾ ਕਿ ਅੱਜ ਵਾਲੀ ਮੀਟਿੰਗ ਪੂਰੇ ਪੰਜਾਬ ਦੇ ਵੱਖ ਵੱਖ incs ਸੰਗਠਨ ਦੇ ਮੈਂਬਰਾ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਲੋਂ ਪਿਛਲੇ ਦਿਨੀਂ ਬਰਨਾਲੇ ਕਿਹਾ ਗਿਆ ਸੀ ਕਿ ਕੋਈ ਵੀ ਇੱਕ ਵਿਅਕਤੀ ਇਕੱਲਾ ਨਹੀਂ ਜਿੱਤ ਸਕਦਾ ਜਿੰਨਾ ਚਿਰ ਉਹ ਸਾਰੇ ਟੀਮ ਬਣਾ ਕੇ ਨਹੀਂ ਲੜਨਗੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਆਪ ਸਰਕਾਰ ਲਗਾਤਾਰ ਉਹਨਾਂ ਨਾਲ ਧੱਕੇਸ਼ਾਹੀ ਕਰ ਰਹੀ ਜਿਵੇਂ ਮਿਉਂਸੀਪਲ ਕਾਰਪੋਰੇਸ਼ਨ ਦਿਆ ਚੋਣਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਦਾ ਬਲਾਕ ਸੰਮਤੀ ਦਿਆ ਚੋਣਾਂ ਵਿੱਚ ਓਹ ਇਕੱਠੇ ਨਹੀਂ ਹੋਣਗੇ।
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਵੀ ਉਹਨਾਂ ਖਿਲਾਫ ਹੈ ਕਿਉਂਕਿ ਅੱਜ ਹਰ ਕੋਈ ਘਰੋਂ ਨਿੱਕਲਣ ਤੋਂ ਡਰ ਦਾ ਹੈ ਕਿ ਉਹ ਘਰ ਸ਼ਾਮ ਨੂੰ ਵਾਪਿਸ ਘਰ ਆਵੇਗਾ ਜਾਂ ਨਹੀਂ ਜਿਸ ਤਰ੍ਹਾਂ ਅੱਜ ਆਪ ਸਰਕਾਰ ਕਰੱਪਟ ਹੋ ਚੁੱਕੀ ਹੈ ਉਸ ਨੂੰ ਪੰਜਾਬ ਦੇ ਤਖ਼ਤ ਤੋਂ ਉਤਾਰਨਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਉਹਨਾਂ ਪਹਿਲਾ ਹੀ ਮੀਟਿੰਗ ਵਿੱਚ ਸਾਫ਼ ਕਰ ਦਿੱਤਾ ਸੀ ਕਿ ਇਸ ਵਾਰੀ ਪੰਜਾਬ ਕਾਂਗਰਸ ਬਿਨਾਂ ਮੁਖ ਮੰਤਰੀ ਦੇ ਐਲਾਨ ਤੋਂ ਚੋਣਾਂ ਲੜਨਗੇ ਇੱਕ ਟੀਮ ਦੀ ਤਰ੍ਹਾਂ ਕੰਮ ਕਰ ਕੇ ਜਿੱਤਣ ਤੋਂ ਬਾਅਦ ਤੈਅ ਕੀਤਾ ਜਾਵੇਗਾ ਕਿ ਮੁਖ ਮੰਤਰੀ ਦਾ ਚੇਹਰਾ ਕੌਣ ਹੋਵੇਗਾ।

LEAVE A REPLY

Please enter your comment!
Please enter your name here