ਤਰਨ ਤਾਰਨ ’ਚ ਪੰਚਾਇਤ ਮੈਂਬਰ ਦੇ ਘਰ ’ਤੇ ਫਾਇਰਿੰਗ/ ਨਸ਼ਾ ਵੇਚਣ ਤੋਂ ਰੋਕਣ ਤੇ ਘਰ ’ਤੇ ਹਮਲੇ ਦੇ ਇਲਜ਼ਾਮ/ ਹਮਲੇ ’ਚ ਭਰਾ ਜ਼ਖਮੀ, ਪੁਲਿਸ ਕਰ ਰਹੀ ਜਾਂਚ

0
2

ਤਰਨ ਤਾਰਨ ਦੇ ਪਿੰਡ ਪਲਾਸੌਰ ਵਿਖੇ ਪੰਚਾਇਤ ਮੈਂਬਰ ਦੇ ਘਰ ਉਤੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਹਮਲੇ ਵਿਚ ਇਕ ਜਣਾ ਜ਼ਖਮੀ ਹੋਇਆ ਹੈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਮਲੇ ਦੇ ਇਲਜ਼ਾਮ ਪਿੰਡ ਵਿਚ ਨਸ਼ੇ ਦੇ ਕਾਰੋਬਾਰ ਕਰਦੇ ਕੁੱਝ ਲੋਕਾਂ ਉਤੇ ਲੱਗੇ ਨੇ, ਜਿਨ੍ਹਾਂ ਨੇ ਨਸ਼ਾ ਵੇਚਣ ਤੋਂ ਰੋਕਣ ਤੇ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਚਾਇਤ ਮੈਂਬਰ ਦੇ ਪਰਿਵਾਰ ਨੇ ਦੱਸਿਆ ਕਿ ਪਿੰਡ ਵਿਚ ਕੁੱਝ ਲੋਕ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ, ਜਿਨ੍ਹਾਂ ਨੂੰ ਪੰਚਾਇਤ ਮੈਂਬਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਨਾਰਾਜ ਹੋ ਕੇ ਇਹ ਹਮਲਾ ਕੀਤਾ ਗਿਆ ਹੈ। ਉਧਰ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਰਨਤਾਰਨ ਦੇ ਪਿੰਡ ਪਲਾਸੌਰ ਚਂ ਨਸਾਂ ਤਸਕਰਾਂ ਨੂੰ ਨਸਾਂ ਵੇਚਣ ਤੋਂ ਰੋਕਣ ਤੋਂ ਕੀਤੀ ਨਸਾਂ ਤਸਕਰਾਂ ਗੁੰਡਾਗਰਦੀ ਕੀਤੀ ਘਰ ਦੀ ਭੰਨਤੋੜ ਚਲਾਈਆਂ ਗੋਲੀਆਂ ਇੱਕ ਨੋਜਵਾਨ ਗੋਲੀ ਲੱਗਣ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਪਿੰਡ ਚਂ ਨਸਾਂ ਤਸਕਰਾਂ ਦੇ ਵੱਲੋਂ ਸ਼ਰੇਆਮ ਨਸ਼ੇ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਸਾਂ। ਇਸੇ ਨੂੰ ਲੈ ਕੇ ਅੱਜ ਨਸਾਂ ਤਸਕਰਾਂ ਨੇ ਗੋਲੀਆਂ ਚਲਾ ਕੇ ਸਾਡੇ ਲੜਕੇ ਨੂੰ ਜ਼ਖ਼ਮੀ ਕਰ ਕੇ ਘਰ ਦੀ ਵੀ ਭੰਨ ਤੋੜ ਕਰ ਕੇ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਪੁਲਿਸ ਮੁਲਾਜ਼ਮ ਦਾ ਕਹਿਣਾ ਕਿ ਅਸੀਂ ਮੌਕਾ ਵੇਖ ਲਿਆ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here