ਪੰਜਾਬ ਫਤਹਿਗੜ੍ਹ ਵਿਖੇ ਵਿਧਾਇਕ ਵੱਲੋਂ ਸੜਕ ਦੇ ਕੰਮ ਦਾ ਉਦਘਾਟਨ/ 23 ਕਰੋੜ 70 ਲੱਖ ਨਾਲ ਬਣੇਗੀ 22 ਕਿਲੋਮੀਟਰ ਲੰਮੀ ਸੜਕ/ ਸੁਹਾਣਾ, ਲਾਂਡਰਾਂ, ਚੁੰਨੀ ਸਰਹਿੰਦ ਰੋਡ ਦੀ ਹੋਵੇਗੀ ਕਾਇਆਕਲਪ By admin - March 7, 2026 0 2 Facebook Twitter Pinterest WhatsApp ਪੰਜਾਬ ਸਰਕਾਰ ਵੱਲੋਂ ਫਤਹਿਗੜ੍ਹ ਸਾਹਿਬ ਨੂੰ ਮੋਹਾਲੀ ਨਾਲ ਜੋੜਦੀ 22 ਕਿਲੋਮੀਟਰ ਲੰਮੀ ਸੜਕ ਦਾ ਕਾਇਆਕਲਪ ਕੀਤਾ ਜਾ ਰਿਹਾ ਹੈ। ਇਸ ਸੜਕ ਉਤੇ 23 ਕਰੋੜ 70 ਲੱਖ ਖਰਚ ਆਵੇਗਾ। ਇਸ ਸੜਕ ਦੇ ਨਿਰਮਾਣ ਦਾ ਕੰਮ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਸ਼ੁਰੂ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਰਾਏ ਨੇ ਕਿਹਾ ਕਿ 22 ਕਿਲੋਮੀਟਰ ਲੰਮੀ ਬਣਨ ਵਾਲੀ ਸੁਹਾਣਾ, ਲਾਂਡਰਾਂ, ਚੁੰਨੀ, ਸਰਹਿੰਦ ਰੋਡ ਦੇ ਬਣਨ ਨਾਲ ਜਿੱਥੇ ਆਵਾਜਾਈ ਸੁਚਾਰੂ ਢੰਗ ਨਾਲ ਚੱਲੇਗੀ ਉਥੇ ਮੋਹਾਲੀ ਚੰਡੀਗੜ੍ਹ ਤੱਕ ਜਾਣ ਵਾਲੇ ਲੋਕ ਹੋਰ ਵਧੇਰੇ ਸੁਖਾਵੇਂ ਮਾਹੌਲ ਵਿੱਚ ਸਫ਼ਰ ਦਾ ਅਨੰਦ ਮਾਣ ਸਕਣਗੇ। ਵਿਧਾਇਕ ਰਾਏ ਨੇ ਕਿਹਾ ਕਿ ਇਹ ਸੜਕ ਕਰੀਬ ਇੱਕ ਸਾਲ ਤੱਕ ਬਣ ਜਾਵੇਗੀ ਅਤੇ ਚਾਰ ਸਾਲ ਦੀ ਮੈਂਟੇਨੈਂਸ ਵੀ ਠੇਕੇਦਾਰ ਦੀ ਹੋਵੇਗੀ।