ਬਰਨਾਲਾ ’ਚ ਵਿਜੀਲੈਂਸ ਵਿਭਾਗ ਹੱਥ ਲੱਗੀ ਵੱਡੀ ਕਾਮਯਾਬੀ/ SSP ਦਫਤਰ ਦਾ ਮੁਲਾਜ਼ਮ 10 ਹਜ਼ਾਰ ਲੈਂਦਿਆਂ ਕਾਬੂ/ ਪੁਲਿਸ ਮੁਲਾਜ਼ਮ ਤੋਂ ਮੰਗੀ ਸੀ ਰਿਸ਼ਵਤ

0
2

ਵਿਜੀਲੈਂਸ ਵਿਭਾਗ ਨੇ ਬਰਨਾਲਾ ਦੇ ਐਸਐਸਪੀ ਦਫਤਰ ਵਿਖੇ ਤੈਨਾਤ ਸੀਨੀਅਰ ਸਹਾਇਕ ਨੂੰ 10 ਹਜ਼ਾਰ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜਮ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ। ਉਸ ਨੇ ਇਕ ਰਿਸ਼ਵਤ ਇਕ ਪੁਲਿਸ ਮੁਲਾਜਮ ਦਾ ਕੰਮ ਕਰਵਾਉਣ ਬਦਲੇ ਮੰਗੀ ਸੀ। ਵਿਜੀਲੈਂਸ ਨੇ ਜਾਲ ਵਿਛਾ ਕੇ ਗਵਾਹਾਂ ਦੀ ਹਾਜ਼ਰੀ ਵਿਚ ਰੰਗੇ ਹੱਥੀ ਗ੍ਰਿਫਤਾਰ ਕਰ ਕੇ ਅਗਲੀ ਜਾਂਚ ਆਰੰਭ ਦਿੱਤੀ ਹੈ।
ਜਾਣਕਾਰੀ ਬਰਨਾਲਾ ਵਿੱਚ ਪੰਜਾਬ ਪੁਲਿਸ ਵਿੱਚ ਡਿਊਟੀ ਕਰਨ ਵਾਲੇ ਏਐਸਆਈ  ਮੱਖਣ ਸਾਹ ਦੀ ਸਰਵਿਸ ਵਿੱਚ 3 ਸਾਲ ਉਮਰ ਵਾਧਾ ਕਰਵਾਉਣ ਸਬੰਧੀ ਇੱਕ ਦਰਖਾਸਤ ਸੀਨੀਅਰ ਸਹਾਇਕ ਦਵਿੰਦਰ ਸਿੰਘ ਰਾਹੀਂ ਭੇਜੀ ਸੀ, ਜਿਸ ਤਹਿਤ ਕੰਮ ਕਰਾਉਣ ਬਦਲੇ 10,000 ਦੀ ਬਤੌਰ ਰਿਸ਼ਵਤ ਉਸ ਪੁਲਿਸ ਮੁਲਾਜ਼ਮ ਤੋਂ ਮੰਗੀ ਗਈ ਸੀ, ਜਿਸ ਤਹਿਤ ਵਿਜੀਲੈਂਸ ਬਰਨਾਲਾ ਦੀ ਰਿਸ਼ਵਤ ਵੱਲੋ ਕਾਰਵਾਈ ਕੀਤੀ ਗਈ ਹੈ।
ਇਸ ਮਾਮਲੇ ਸੰਬੰਧੀ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਵੱਲੋਂ ਸੀਨੀਅਰ ਸਹਾਇਕ ਦਵਿੰਦਰ ਸਿੰਘ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਜਿੱਥੇ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿੱਚ ਮੁਕੱਦਮਾ ਨੰਬਰ 4 ਦਰਜ ਕਰਕੇ ਸੀਨੀਅਰ ਸਹਾਇਕ ਦਵਿੰਦਰ ਸਿੰਘ ਦੀ ਗ੍ਰਿਫਤਾਰੀ ਕੀਤੀ ਗਈ। ਇਸੇ ਦੌਰਾਨ ਗ੍ਰਿਫਤਾਰ ਮੁਲਾਜਮ ਨੇ ਖੁਦ ਨੂੰ ਬੇਕਸੂਰ ਦਸਦਿਆਂ ਸਾਜ਼ਿਸ਼ ਤਹਿਤ ਝੂਠਾ ਫਸਾਉਣ ਦੀ ਗੱਲ ਕਹੀ ਹੈ।

LEAVE A REPLY

Please enter your comment!
Please enter your name here