ਪੰਜਾਬ ਲੁਧਿਆਣਾ ’ਚ ਲੋਕਾਂ ਹੱਥੇ ਚੜ੍ਹੇ ਚੋਰ/ ਬੰਦ ਘਰ ਬਣਾ ਰਹੇ ਸੀ ਨਿਸ਼ਾਨਾ/ ਲੋਕਾਂ ਨੇ ਫੜ ਕੇ ਕੀਤੇ ਪੁਲਿਸ ਹਵਾਲੇ By admin - March 7, 2026 0 4 Facebook Twitter Pinterest WhatsApp ਲੁਧਿਆਣਾ ਦੇ ਈਸਾਨਗਰ ਇਲਾਕੇ ਅੰਦਰ ਦੋ ਚੋਰਾਂ ਨੂੰ ਚੋਰੀ ਦੀ ਕੋਸ਼ਿਸ਼ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਲੋਕਾਂ ਨੇ ਚੋਰਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਚੋਰਾਂ ਨੇ ਬੰਦ ਪਏ ਘਰ ਅੰਦਰ ਦਾਖਲ ਹੋ ਕੇ ਚੋਰੀ ਦੀ ਕੋਸ਼ਿਸ਼ ਕੀਤੀ। ਜਿਸ ਦੀ ਭਿਣਕ ਪੈਣ ਉਤੇ ਲੋਕ ਇਕੱਠਾ ਹੋ ਗਏ, ਜਿਨ੍ਹਾਂ ਨੇ ਦੋਵਾਂ ਨੂੰ ਬਾਹਰ ਕੱਢਿਆ। ਇਸੇ ਦੌਰਾਨ ਇਕ ਚੋਰ ਭੱਜਣ ਵਿਚ ਸਫਲ ਹੋ ਗਿਆ ਜਦਕਿ ਦੂਜੇ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਮੁਲਜਮ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਨੰਬਰ 79 ਦੇ ਕੌਂਸਲਰ ਸਿਮਰਨਜੀਤ ਸਿੰਘ ਸਿੰਮੂ ਨੇ ਦੱਸਿਆ ਇਹ ਘਰ ਇਲਾਕੇ ਵਿੱਚ ਰਹਿਣ ਵਾਲੇ ਵਿਅਕਤੀ ਦਾ ਹੈ ਜਿਸ ਘਰ ਵਿੱਚ ਦੋ ਵਿਅਕਤੀ ਗੇਟ ਦੇ ਦਾਖਲ ਹੋਏ ਜਿਸ ਤੋਂ ਬਾਅਦ ਰੋਲਾ ਪੈਣ ਤੇ ਦੋਨਾਂ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਇੱਕ ਚੋਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਇੱਕ ਨੂੰ ਫੜ ਲਿੱਤਾ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਫਿਲਹਾਲ ਇਹਨਾਂ ਚੋਰਾਂ ਵੱਲੋਂ ਕਿਸੇ ਤਰ੍ਹਾਂ ਦੀ ਵੀ ਚੋਰੀ ਨਹੀਂ ਕੀਤੀ ਕਿਉਂਕਿ ਮੌਕੇ ਤੇ ਹੀ ਇਹਨਾਂ ਨੂੰ ਫੜ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਵਿਅਕਤੀ ਕੋਲੋਂ ਕੋਈ ਵੀ ਚੋਰੀ ਦਾ ਸਮਾਨ ਬਰਾਮਦ ਨਹੀਂ ਹੋਇਆ।