Uncategorized ਮੋਗਾ ਸੀਆਈਏ ਸਟਾਫ਼ ਵੱਲੋਂ ਦੋ ਨਸ਼ਾ ਤਸਕਰ ਕਾਬੂ/ ਹਥਿਆਰ, ਕਾਰਤੂਸ, ਸੋਨਾ ਤੇ ਡਰੱਗ ਮਨੀ ਬਰਾਮਦ By admin - May 22, 2025 0 6 Facebook Twitter Pinterest WhatsApp ਮੋਗਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਭਾਰੀ ਮਾਤਰਾ ਹਥਿਆਰ ਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਬੰਦੂਕ, ਇੱਕ ਪਿਸਟਲ, 324 ਜਿੰਦਾ ਕਾਰਤੂਸ, ਪੰਜ ਤੋਲੇ ਸੋਨਾ, 5 ਲੱਖ 19 ਹਜ਼ਾਰ 100 ਡਰੱਗ ਮਨੀ ਬਰਾਮਦ ਕੀਤੀ ਐ। ਫੜੇ ਗਏ ਮੁਲਜਮਾਂ ਦੀ ਪਛਾਣ ਲਖਵੀਰ ਸਿੰਘ ਅਤੇ ਨਵਜੋਤ ਸਿੰਘ ਵਜੋਂ ਹੋਈ ਐ। ਪੁਲਿਸ ਵੱਲੋਂ ਇਸ ਮਾਮਲੇ ਵਿਚ ਬਲਰਾਜ ਸਿੰਘ ਅਤੇ ਦਵਿੰਦਰ ਸਿੰਘ ਨਾਮ ਦੇ ਦੋ ਹੋਰ ਮੁਲਜਮਾਂ ਦੀ ਭਾਲ ਕੀਤੀ ਜਾ ਰਹੀ ਐ। ਇਨ੍ਹਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਮੋਗਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਪਰ ਇੱਕ ਘਰ ਵਿੱਚ ਛਾਪੇਮਾਰੀ ਕੀਤੀ ਜਿਸ ਵਿੱਚ ਇੱਕ 12 ਬੋਰ ਬੰਦੂਕ ਇੱਕ ਪਿਸਟਲ 324 ਜਿੰਦਾ ਕਾਰਤੂਸ ਤੋਂ ਇਲਾਵਾ 45 ਹਜ਼ਾਰ ਰੁਪਏ ਡਰੱਗ ਮਨੀ ਅਤੇ ਪੰਜ ਤੋਲੇ ਸੋਨਾ ਬਰਾਮਦ ਕੀਤਾ ਅਤੇ ਉਸੇ ਹੀ ਨਿਸ਼ਾਨਦੇਹੀ ਦੇ ਉੱਪਰ ਲਖਵੀਰ ਸਿੰਘ ਅਤੇ ਨਵਜੋਤ ਸਿੰਘ ਦੇ ਘਰ ਦੇ ਉੱਪਰ ਛਾਪੇਮਾਰੀ ਕੀਤੀ ਤਾਂ ਉਥੋਂ 3 ਲੱਖ 74 ਹਜ਼ਾਰ ਕੈਸ਼ ਡਰੱਗ ਮਨੀ ਬਰਾਮਦ ਹੋਈ। ਇਸ ਸਬੰਧੀ ਜਾਣਕਾਰੀ ਦਿੰਇਆਂ ਡੀਐਸਪੀਡੀ ਸੁਖ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ਦੇ ਉੱਪਰ ਕਾਰਵਾਈ ਕਰਦੇ ਹੋਏ ਦੋ ਘਰਾਂ ਦੀ ਤਲਾਸ਼ੀ ਲਈ ਜਿਸ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਦੋ ਦੀ ਤਲਾਸ਼ ਜਾਰੀ ਤਲਾਸ਼ੀ ਦੌਰਾਨ ਉਹਨਾਂ ਕੋਲੋਂ ਇੱਕ 12 ਬੋਰ ਬੰਦੂਕ ਇੱਕ ਪਿਸਟਲ 324 ਜਿੰਦਾ ਕਾਰਤੂਸ ਤੋਂ ਇਲਾਵਾ ਪੰਜ ਤੋਲੇ ਸੋਨਾ 519100 ਰੁਪਏ ਡਰੱਗ ਮਨੀ ਬਰਾਮਦ ਹੋਈ। ਲਖਬੀਰ ਸਿੰਘ ਅਤੇ ਨਵਜੋਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਬਲਰਾਜ ਸਿੰਘ ਅਤੇ ਦਵਿੰਦਰ ਸਿੰਘ ਦੀ ਗਿਰਫਤਾਰੀ ਅਜੇ ਬਾਕੀ ਹੈ। ਬਲਰਾਜ ਸਿੰਘ ਉੱਪਰ ਪੰਜ ਮਾਮਲੇ ਪਹਿਲਾਂ ਦਰਜ ਹਨ ਅਤੇ ਦਵਿੰਦਰ ਸਿੰਘ ਉੱਪਰ ਸੱਤ ਮਾਮਲੇ ਪਹਿਲਾਂ ਦਰਜ ਹਨ। ਪੁਲਿਸ ਨੂੰ ਅਗਲੀ ਜਾਂਚ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।