ਤਰਨ ਤਾਰਨ ਨਾਲ ਸਬੰਧਤ ਨੌਜਵਾਨ ਦੀ ਕੈਨੇਡਾ ’ਚ ਮੌਤ/ ਬ੍ਰਿਟਿਸ਼ ਕਲੰਬੀਆ ’ਚ ਟਰੱਕ ਹਾਦਸੇ ਦੌਰਾਨ ਗਈ ਜਾਨ

0
2

 

ਤਾਰਨ ਨਾਲ ਸਬੰਧਤ ਨੌਜਵਾਨ ਦੀ ਕੈਨੇਡਾ ਦੀ ਧਰਤੀ ਉਤੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 32 ਸਾਲਾ ਤਲਵਿੰਦਰ ਸਿੰਘ ਵਾਸੀ ਪਿੰਡ ਮਾੜੀ ਗੌੜ ਸਿੰਘ ਤਰਨ ਤਾਰਨ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਤਲਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਬ੍ਰਿਟਿਸ ਕਲੰਬੀਆ ਦੇ ਅਲਾਸਕਾ ਹਾਈਵੇ ਤੇ ਜਾ ਰਿਹਾ ਸੀ ਕਿ ਫੋਰਟ ਨੈਲਸ਼ਨ ਸ਼ਹਿਰ ਨੇੜੇ ਉਨ੍ਹਾਂ ਦਾ ਟਰੱਕ ਇਕ ਡੂੰਘੀ ਘੱਟ ਵਿਚ ਡਿੱਗ ਪਿਆ। ਇਸ ਹਾਦਸੇ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਤਲਵਿੰਦਰ ਸਿੰਘ ਵੀ ਸ਼ਾਮਲ ਸੀ। ਘਟਨਾ ਤੋਂ ਬਾਅਦ ਪੀੜਤ ਪਰਿਵਾਰਾਂ ਤੇ ਪੰਜਾਬੀ ਭਾਈਚਾਰੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

LEAVE A REPLY

Please enter your comment!
Please enter your name here