ਲੁਧਿਆਣਾ ’ਚ ਸਖਸ਼ ਦੀ ਭੇਦਭਰੀ ਹਾਲਤ ’ਚ ਮੌਤ ਦਾ ਮੁੱਦਾ ਗਰਮਾਇਆ/ ਪਰਿਵਾਰ ਨੇ ਜ਼ਹਿਰੀਲੀ ਸ਼ਰਾਬ ਕਾਰਨ ਮੌਤ ’ਤੇ ਪ੍ਰਗਟਾਇਆ ਸ਼ੱਕ/ ਪੀੜਤ ਧਿਰ ਦੇ ਹੱਕ ’ਚ ਨਿਤਰੇ ਅਕਾਲੀ ਆਗੂ ਨੇ ਵੀ ਚੁੱਕੇ ਸਵਾਲ

0
6

ਲੁਧਿਆਣਾ ਦੇ ਨੂਰਾ ਰੋਡ ਤੇ ਇਕ ਵਿਅਕਤੀ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ ਦਾ ਮੁੱਦਾ ਗਰਮਾ ਗਿਆ ਐ। ਮ੍ਰਿਤਕ ਦੇ ਪਰਿਵਾਰ ਦੇ ਦੱਸਣ ਮੁਤਾਬਕ ਉਹ ਆਪਣੇ ਤਿੰਨ ਦੋਸਤਾਂ ਨਾਲ ਸ਼ਰਾਬ ਪੀਣ ਗਿਆ ਸੀ। ਬਾਅਦ ਵਿਚ ਉਸ ਦੇ ਖਾਲੀ ਪਲਾਟ ਵਿਚੋਂ ਬੇਹੋਸ਼ੀ ਦੀ ਹਾਲਤ ਵਿਚ ਪਏ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਭਾਵੇਂ ਡਾਕਟਰਾਂ ਨੇ ਮੌਤ ਤੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਪਰ ਮ੍ਰਿਤਕ ਦੇ ਪਰਿਵਾਰ ਨੇ ਇਹ ਮੌਤ ਸ਼ਰਾਬ ਕਾਰਨ ਹੋਣ ਦਾ ਸ਼ੱਕ ਪ੍ਰਗਟਾਇਆ ਐ।  ਰਿਸ਼ਤੇਦਾਰਾਂ ਦੇ ਦੱਸਣ ਮੁਤਾਬਕ ਤਿੰਨੇਂ ਦੋਸਤਾਂ ਨੂੰ ਇਕੋ ਥਾਂ ਤੋਂ ਚੁੱਕਿਆ ਗਿਆ ਸੀ  ਅਤੇ ਹੁਣ ਤਿੰਨਾਂ ਦੀ ਦੀ ਮੌਤ ਚੁੱਕੀ ਐ। ਇਸ ਮੌਤ ਨੂੰ ਜ਼ਹਿਰੀਲੀ ਸ਼ਰਾਬ ਕਾਂਡ ਨਾਲ ਜੋੜ ਕੇ ਵੇਖਿਆ ਜਾ ਰਿਹਾ ਐ। ਉਧਰ ਘਟਨਾ ਤੋਂ ਬਾਅਦ ਸਿਆਸਤ ਵੀ ਗਰਮਾਉਣੀ ਸ਼ੁਰੂ ਹੋ ਗਈ ਐ। ਘਟਨਾ ਦੀ ਖਬਰ ਮਿਲਣ ਬਾਅਦ ਹਲਕਾ ਪੱਛਮੀ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਘੁੰਮਨ ਨੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਐ। ਉਨ੍ਹਾਂ ਘਟਨਾ ਦੀ ਮਜੀਠਾ ਕਾਢ ਨਾਲ ਤੁਲਨਾ ਕਰਦਿਆਂ ਘਟਨਾ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਐ। ਦੂਜੇ ਪਾਸੇ ਥਾਣਾ ਜੋਧੇਵਾਲ ਬਸਤੀ ਦੇ ਐਸਐਚਓ ਵੀ ਦੇਰ ਰਾਤ ਸਿਵਲ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਨੇ ਪਰਿਵਾਰ ਦੇ ਲੋਕਾਂ ਨਾਲ ਗੱਲ ਕੀਤੀ। ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਦਿਵਾਇਆ ਐ।

LEAVE A REPLY

Please enter your comment!
Please enter your name here