ਪੰਜਾਬ ਗੁਰਦਾਸਪੁਰ ਦੇ ਧਾਰੀਵਾਲ ਦੁਕਾਨਦਾਰ ਦੇ ਕਰਿੰਦੇ ਦੇ ਕਾਰਾ/ ਗੁਦਾਮ ’ਚੋਂ ਚੋਰੀ ਕਰ ਕੇ ਵੇਚਣ ਦੇ ਲੱਗੇ ਇਲਜ਼ਾਮ/ ਲੱਖਾਂ ਰੁਪਏ ਦਾ ਸਾਮਾਨ ਕਰ ਚੁੱਕੇ ਖੁਰਦ-ਬੁਰਦ By admin - March 5, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਧਾਰੀਵਾਲ ਕਸਬੇ ਤੋਂ ਇਕ ਹੈਰਾਨ ਕਰਦਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੁਕਾਨ ਦੇ ਕਰਿੰਦੇ ਵੱਲੋਂ ਕਾਫੀ ਸਮੇਂ ਤੋਂ ਦੁਕਾਨਦਾਰ ਨੂੰ ਚੂਨਾ ਲਗਾਇਆ ਜਾ ਰਿਹਾ ਸੀ। ਦੁਕਾਨਦਾਰ ਦੇ ਦੱਸਣ ਮੁਤਾਬਕ ਦੁਕਾਨ ਤੇ ਕੰਮ ਕਰਦੇ ਦੋ ਕਰਿੰਦੇ ਕਾਫੀ ਸਮੇਂ ਤੋਂ ਗੁਦਾਮ ਵਿਚੋਂ ਚੋਰੀ ਕਰ ਕੇ ਬਾਹਰ ਵੇਚ ਰਹੇ ਸਨ। ਇਨ੍ਹਾਂ ਵਿਚੋਂ ਇਕ ਕਰਿੰਦਾ ਪੁਰਾਣਾ ਹੈ ਜਦਕਿ ਦੂਜੇ ਨੂੰ ਡੇਢ ਸਾਲ ਪਹਿਲਾਂ ਕੰਮ ਤੇ ਰੱਖਿਆ ਗਿਆ ਸੀ। ਦੁਕਾਨਦਾਰ ਦੇ ਦੱਸਣ ਮੁਤਾਬਕ ਇਹ ਦੋਵੇਂ ਹੁਣ ਤਕ ਲੱਖਾਂ ਰੁਪਏ ਦਾ ਸਾਮਾਨ ਖੁਰਦ-ਬੁਰਦ ਕਰ ਚੁੱਕੇ ਹਨ। ਦੁਕਾਨਦਾਰ ਨੇ ਦੋਵਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਹਿਮਾਂਸ਼ੂ ਨਾਮ ਦੇ ਦੁਕਾਨਦਾਰ ਦੇ ਦੱਸਣ ਮੁਤਾਬਕ ਦੋਨੋਂ ਮਿਲ ਕੇ ਦੁਕਾਨ ਦੇ ਗੋਦਾਮ ਵਿੱਚੋਂ ਹੁਣ ਤੱਕ ਲੱਖਾਂ ਦਾ ਸਮਾਨ ਚੋਰੀ ਕਰ ਚੁੱਕੇ ਹਨ। ਦੁਕਾਨਦਾਰ ਨੇ ਦੱਸਿਆ ਕਿ ਮੁਲਾਜ਼ਮ ਦੁਕਾਨ ਦੇ ਗੁਦਾਮ ਦੇ ਵਿੱਚੋਂ ਮਾਲ ਚੋਰੀ ਕਰਕੇ ਸਸਤੇ ਭਾਵ ਬਾਜ਼ਾਰ ਵਿੱਚ ਦੁਕਾਨਦਾਰਾਂ ਨੂੰ ਵੇਚ ਦਿੰਦੇ ਸਨ। ਕਈ ਵਾਰ ਸਮਾਨ ਗਾਇਬ ਹੋਣ ਤੇ ਉਸਨੂੰ ਸ਼ੱਕ ਹੋਇਆ ਪਰ ਉਸ ਨੇ ਇਹਨਾਂ ਨੂੰ ਰੰਗੇ ਹੱਥੀ ਫੜਨ ਦੀ ਸਕੀਮ ਬਣਾਈ ਅਤੇ ਇਸੇ ਸਕੀਮ ਦੇ ਤਹਿਤ ਇਹਨਾਂ ਨੂੰ ਮੌਕੇ ਤੇ ਪਹੁੰਚ ਕੇ ਸਾਮਾਨ ਵੇਚਦੇ ਫੜ ਲਿਆ। ਦੁਕਾਨਦਾਰ ਨੇ ਮੁਲਜਮਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜਮਾਂ ਨੇ ਪੁਲਿਸ ਸਾਹਮਣੇ ਚੋਰੀ ਕਰਨ ਦੀ ਗੱਲ ਕਬੂਲ ਲਈ ਹੈ।