ਆਨੰਦਪੁਰ ਸਾਹਿਬ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ/ ਹੋਲੇ ਮੁਹੱਲੇ ਮੌਕੇ 13 ਸੈਕਟਰਾਂ ’ਚ ਵੰਡਿਆ ਮੇਲਾ ਖੇਤਰ/ ਕੰਟਰੋਲ ਰੂਮ ਜ਼ਰੀਏ ਚੱਪੇ ਚੱਪੇ ਤੇ ਰੱਖੀ ਜਾ ਰਹੀ ਨਜ਼ਰ

0
7

ਸ੍ਰੀ ਅਨੰਦਪੁਰ ਸਾਹਿਬ ਮਨਾਏ ਜਾ ਰਹੇ ਪਵਿੱਤਰ ਤਿਉਹਾਰ ਹੋਲੇ ਮਹੱਲੇ ਦੇ ਮੌਕੇ ਜਿੱਥੇ ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂ ਪਹੁੰਚ ਰਹੇ ਨੇ ਉਥੇ ਹੀ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਵੀ ਪੱਬਾ ਭਾਰ ਹੈ। ਪੁਲਿਸ ਵੱਲੋਂ ਮੇਲਾ ਖੇਤਰ ਨੂੰ 13 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਤੇ ਹਰ ਚੌਂਕ ਤੇ ਨਾਕੇ ਲਗਾਏ ਗਏ ਨੇ ਤੇ ਟਰੈਫਿਕ ਨੂੰ ਸੁਚਾਰੂ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੂਰੇ ਮੇਲਾ ਖੇਤਰ ਵਿਚ ਥਾਂ ਥਾਂ ਸਪੈਸ਼ਲ ਕੈਮਰੇ ਲਗਾਏ ਗਏ ਨੇ ਜਿਨਾਂ ਦੇ ਲਈ ਇੱਕ ਕੰਟਰੋਲ ਰੂਮ ਪੁਲਿਸ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਗਿਆ ਹੈ ਜਿੱਥੋਂ ਸ਼ਹਿਰ ਦੇ ਚੱਪੇ ਚੱਪੇ ਉਤੇ ਨਜ਼ਰ ਰੱਖੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨੰਦਪੁਰ ਸਾਹਿਬ ਦੇ ਡੀਐਸਪੀ ਜਸਨਦੀਪ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਔਰ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਇਹ ਪੁਖਤਾ ਪ੍ਰਬੰਧ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਨੂੰ ਲੈ ਕੇ ਕੀਤੇ ਗਏ ਨੇ ਤੇ ਜਗ੍ਹਾ ਜਗ੍ਹਾ ਪੇਣੀ ਨਗਰ ਰੱਖੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਸ਼ਹਿਰ ਅੰਦਰ 4500 ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਜੋ ਸ਼ਰਾਰਤੀ ਅਨਸਰਾਂ ਦੀ ਪਹਿਚਾਨ ਕਰਕੇ ਉਹਨਾਂ ਨੂੰ ਫੜਣ ਲਈ ਸਰਗਰਮ ਹੈ।

LEAVE A REPLY

Please enter your comment!
Please enter your name here