ਮਲੋਟ ’ਚ ਨਸ਼ਾ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀ ਬਲਜੀਤ ਕੌਰ/ ਸਿਵਲ ਹਸਪਤਾਲ ’ਚ ਨਸ਼ਾ ਛੁਡਾਊ ਕੇਂਦਰ ਦਾ ਕੀਤਾ ਦੌਰਾ

0
7

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅੱਜ ਮਲੋਟ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਹਸਪਤਾਲ ਅੰਦਰ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਸ਼ਾ ਪੀੜਤਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਨਸਿਆ ਦੇ ਖਾਤਮੇ ਲਈ ਲੱਗੀ ਹੋਈ ਹੈ ਅਤੇ ਨੋਜਵਾਨਾ ਦਾ ਮੁਫ਼ਤ ਇਲਾਜ ਕਰਵਾ ਕੇ ਉਨ੍ਹਾਂ ਨੂੰ ਸਹੀ ਜਿੰਦਗੀ ਵੱਲ ਜੋੜਿਆ ਜਾ ਰਿਹਾ ਹੈ ਅਤੇ ਕਰੀਬ ਇਕ ਮਹੀਨੇ ਵਿਚ 71 ਦੇ ਕਰੀਬ ਨੌਜਵਾਨ ਨਸ਼ਾ ਛੱਡਣ ਵਿਚ ਸਫਲ ਹੋ ਚੁੱਕੇ ਨੇ।  ਪੰਜਾਬ ਵਲੋਂ ਹਰਿਆਣਾ ਨੂੰ ਪਾਣੀ ਛੱਡਣ ਤੇ ਪੁੱਛੇ ਜਾਣ ਤੇ ਉਣਾ ਕਿਹਾ ਕਿ ਕੇਦਰ ਸਰਕਾਰ ਦੀਆ ਹਮੇਸ਼ਾ ਹੀ ਪੰਜਾਬ ਖਿਲਾਫ ਰਹੀਆਂ ਹਨ ਉਣਾ ਦੀਆਂ ਨੀਤੀਆਂ ਖਿਲਾਫ ਅਸੀਂ ਸਗਰਸ਼ ਕਰਦੇ ਰਹਾਂਗੇ। ਪੰਜਾਬ ਦੇ ਫਰੀਦਕੋਟ ਦੇ ਸ਼ਹੀਦ ਹੋਏ ਅਗਨੀਵੀਰ ਨੌਜਵਾਨ ਬਾਰੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਣਾ ਦੇ ਪਰਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇਂਗਾ ਜੋ ਉਣਾ ਨੂੰ ਕੋਈ ਹੋਰ ਕਰੈਡਿਟ ਮਿਲਣਾ ਚਾਹੀਦਾ ਅਸੀਂ ਉਣਾ ਦੇ ਨਾਲ ਹਾਂ। ਪਾਕਿਸਤਾਨ ਵਲੋਂ ਪਾਣੀ ਰੋਕੇ ਜਾਣ ਤੇ ਦਿਤੀ ਜਾ ਰਹੀ ਧਮਕੀ ਤੇ ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਸ਼ਾਂਤੀ ਚਾਹੁੰਦੇ ਹਾਂ ਪਰ ਜੇਕਰ ਪਾਕਿਸਤਾਨ ਨੇ ਕੋਈ ਹਰਕਤ ਕੀਤੀ ਸੀ, ਉਸ ਦਾ ਦਲੇਰੀ ਨਾਲ ਜਵਾਬ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here