ਜਲਾਲਾਬਾਦ ਪੁਲਿਸ ਦੀ ਮਾਇਨਿੰਗ ਮਾਮਲੇ ’ਚ ਸਫਾਈ/ ਸੇਮ ਨਾਲੇ ’ਚੋਂ ਮਾਇਨਿੰਗ ਦੀ ਵਾਇਰਲ ਹੋਈ ਸੀ ਵੀਡੀਓ/ ਪੁਲਿਸ ਨੇ ਨਾਜਾਇਜ਼ ਮਾਇਨਿੰਗ ਹੋਣ ਦੇ ਦੋਸ਼ ਨਕਾਰੇ

0
2

ਜਲਾਲਾਬਾਦ ਪੁਲਿਸ ਨੇ ਸੇਮ ਨਾਲੇ ਵਿਚ ਨਾਜਾਇਜ਼ ਮਾਇਨਿੰਗ ਦੀ ਵਾਇਰਲ ਵੀਡੀਓ ਮਾਮਲੇ ਨੂੰ ਲੈ ਕੇ ਆਪਣੀ ਸਫਾਈ ਦਿੱਤੀ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਥਾਣਾ ਅਮੀਰ ਖਾਸ ਦੇ ਥਾਣਾ ਮੁਖੀ ਨੇ ਕਿਹਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੇ ਘਟਨਾ ਸਥਾਨ ਤੇ ਛਾਪੇਮਾਰੀ ਕੀਤੀ ਪਰ ਉੱਥੇ ਕਿਸੇ ਕਿਸਮ ਦੀ ਮਾਇਨਿੰਗ ਹੋਣ ਦੀ ਗੱਲ ਸਾਹਮਣੇ ਨਹੀਂ ਆਈ। ਉਨ੍ਹਾਂ ਅਜਿਹੇ ਅਨਸਰਾਂ ਨੂੰ ਬਾਜ ਆਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਨਾਜਾਇਜ਼ ਮਾਇਨਿੰਗ ਅਤੇ ਹੋਰ ਗੈਰ ਕਾਨੂੰਨ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਦੱਸਣਯੋਗ ਹੈ ਕਿ ਜਲਾਲਾਬਾਦ ਹਲਕੇ ਦੇ ਪਿੰਡ ਸੈਦੋਕਾ ਵਿਖੇ ਸੇਮ ਨਾਲੇ ਵਿੱਚ ਦਿਨ ਦਿਹਾੜੇ ਮਾਈਨਿੰਗ ਹੋਣ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਨਾਜਾਇਜ ਮਾਇਨਿੰਗ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸੇ ਤਰ੍ਹਾਂ ਕੁੱਝ ਦਿਨ ਪਹਿਲਾਂ ਵੀ  ਇਸੇ ਸੇਮ ਨਾਲੇ ਤੋਂ ਪਿੰਡ ਪਾਲੀ ਵਾਲਾ ਵਿਖੇ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਟਰੈਕਟਰ ਟਰਾਲੀ ਰੇਤ ਨਾਲ ਭਰਿਆ ਹੋਇਆ ਕਾਬੂ ਕੀਤਾ ਗਿਆ ਸੀ।
ਹੁਣ ਇੱਕ ਵਾਰ ਫੇਰ ਚੰਦ ਭਾਣ ਡਰੇਨ ਤੋਂ ਰੇਤ ਦੀ ਮਾਈਨਿੰਗ ਹੋਣ ਦੀ ਵੀਡੀਓ ਵਾਇਰਲ ਹੋਈ ਸੀ। ਮੌਕੇ ਤੇ ਮੌਜੂਦ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਇਹ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਲੋਕਾਂ ਦਾ ਕਹਿਣਾ ਸੀ ਕਿ  ਪਿਛਲੇ 25 ਸਾਲਾਂ ਤੋਂ ਇਸ ਡਰੇਨ ਦੀ ਸਫਾਈ ਨਹੀਂ ਹੋਈ ਜਿਸ ਦੇ ਚਲਦਿਆਂ ਲੋਕ ਇੱਥੋਂ ਰੇਤਾ ਭਰ ਭਰ ਵੇਚ ਰਹੇ ਹਨ। ਇਸ ਤੋਂ ਬਾਅਦ  ਅਮੀਰ ਖਾਸ ਦੇ ਐਸਐਚਓ ਜੁਗਰਾਜ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਨਾਜਾਇਜ਼ ਮਾਇਨਿੰਗ ਹੋਣ ਦੇ ਇਲਜ਼ਾਮਾਂ ਤੋਂ ਇਨਕਾਰ ਕਰਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਨਾਜਾਇਜ਼ ਮਾਇਨਿੰਗ ਖਿਲਾਫ ਨਕੇਲ ਕੱਸਣ ਦੀ ਗੱਲ ਕਹੀ ਗਈ ਹੈ।

LEAVE A REPLY

Please enter your comment!
Please enter your name here