ਪੰਜਾਬ ਲੁਧਿਆਣਾ ਪੀਏਯੂ ਪਹੁੰਚੀ ਕਾਂਗਰਸੀ ਆਗੂ ਅੰਮ੍ਰਿਤਾ ਵੜਿੰਗ/ ਸਵਦੇਸ਼ੀ ਮੇਲੇ ’ਚ ਸ਼ਿਰਕਤ/ ਪ੍ਰਬੰਧਕਾਂ ਦੀ ਸ਼ਲਾਘਾ, ਰਾਸ਼ਨ ਤੇ ਸ਼ਗਨ ਸਕੀਮ ਨੂੰ ਲੈ ਕੇ ਘੇਰੀ ਸਰਕਾਰ By admin - February 25, 2026 0 2 Facebook Twitter Pinterest WhatsApp ਕਾਂਗਰਸੀ ਆਗੂ ਅੰਮ੍ਰਿਤਾ ਵੜਿੰਗ ਅੱਜ ਲੁਧਿਆਣਾ ਦੀ ਪੀਏਯੂ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਲੱਗੇ ਸਵਦੇਸ਼ੀ ਮੇਲੇ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਵਦੇਸ਼ੀ ਮੇਲੇ ਦੀ ਸ਼ਲਾਘਾ ਕੀਤੀ ਅਤੇ ਇਸ ਕਾਰਜ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਪੰਜਾਬ ਸਰਕਾਰ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ 4 ਸਾਲ ਸੁੱਤੀ ਰਹੀ ਹੈ ਅਤੇ ਹੁਣ ਅਖੀਰਲੇ ਸਮੇਂ ਆ ਕੇ ਰਾਸ਼ਨ ਸਕੀਮ ਤੇ ਨਸ਼ਿਆਂ ਦੇ ਖਾਤਮੇ ਦੀਆਂ ਗੱਲਾਂ ਕਰ ਰਹੇ ਨੇ ਪਰ ਲੋਕ ਇਨ੍ਹਾਂ ਦੀਆਂ ਗੱਲਾਂ ਵਿਚ ਨਹੀਂ ਆਉਣਗੇ। ਔਰਤਾਂ ਨੂੰ 1000 ਰੁਪਏ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਵਾ-4 ਸਾਲ ਦਾ 50 ਹਜ਼ਾਰ ਬਕਾਇਆ ਬਣਦਾ ਹੈ, ਪਹਿਲਾਂ ਸਰਕਾਰ ਉਹ ਦੇਵੇ, ਹਜ਼ਾਰ ਰੁਪਏ ਦੀ ਗੱਲ ਬਾਅਦ ਵਿਚ ਕਰਾਂਗੇ।