ਜਲੰਧਰ ਪੁਲਿਸ ਵੱਲੋਂ ਲੜਾਈ-ਝਗੜਾ ਕਰਨ ਗਰੁਪ ਖਿਲਾਫ ਕਾਰਵਾਈ/ ਚਾਰ ਜਣਿਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ/ ਨਾਜਾਇਜ਼ ਅਸਲਾ ਤੇ ਤੇਜ਼ਧਾਰ ਹਥਿਆਰ ਬਰਾਮਦ

0
6

ਫਗਵਾੜਾ ਪੁਲਿਸ ਨੇ ਲੜਾਈ ਝਗੜਾ ਕਰਨ ਵਾਲੇ ਗਰੁਪ ਦੇ ਚਾਰ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਇਹ ਸਾਰੇ ਗਰੁਪ ਬਣਾ ਕੇ ਲੜਾਈ ਝਗੜਾ ਕਰਨ ਦੀਆਂ ਕਾਰਵਾਈਆਂ ਵਿਚ ਸ਼ਾਮਲ ਸਨ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ ਨਾਜਾਇਜ਼ ਅਸਲਾ ਵੀ ਬਰਾਮਦ ਕੀਤਾ ਐ, ਜਿਸ ਦੀ ਵਰਤੋਂ ਲੜਾਈ ਝਗੜਿਆਂ ਦੌਰਾਨ ਕੀਤੀ ਜਾਣੀ ਸੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪ੍ਰਿੰਸ ਕੁਮਾਰ ਉਰਫ ਲਾਲਾ, ਪਿਆਂਸ਼ੂ ਪੁੱਤਰ ਆਸ ਨਰਾਇਣ ਵਾਸੀ ਨੰਗਲ ਕਾਲੋਨੀ ਫਗਵਾੜਾ, ਅਰਸ਼ਪ੍ਰੀਤ ਸਿੰਘ ਪੁਤਰ ਜਸਬੀਰ ਸਿੰਘ ਵਾਸੀ ਨੰਗਲ ਕਾਲੋਨੀ ਵਜੋਂ ਹੋਈ ਐ। ਪੁਲਿਸ ਨੇ ਇਨ੍ਹਾਂ ਨੂੰ ਮੁਖਬਰ  ਇਤਲਾਹ ਤੇ ਏਕਤ ਰਿਜੋਰਟ ਮਾਨਾਵਾਲੀ ਰੋਡ ਤੋਂ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਐ।  ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋ ਇੱਕ ਪਿਸਟਲ, 6 ਜਿੰਦਾ ਰੋਂਦ, 2 ਲੋਹਾ ਖੰਡਾ ਬਰਾਮਦ ਕੀਤੇ। ਇਸ ਸਬੰਧੀ ਗੱਲਬਾਤ ਕਰਦਿਆ ਐੱਸ.ਪੀ ਫਗਵਾੜਾ ਰੁਪਿੰਦਰ ਕੋਰ ਨੇ ਦੱਸਿਆ ਕਿ ਪੁਲਿਸ ਟੀਮ ਨੇ ਡੀ.ਐੱਸ.ਪੀ ਭਾਰਤ ਭੂਸ਼ਣ ਦੀ ਨਿਗਰਾਨੀ ਹੇਠ ਕੀਤੀ ਨਾਕੇਬੰਦੀ ਦੌਰਾਨ ਮੁਲਜਮਾਂ ਨੂੰ ਕਾਬੂ ਕੀਤਾ ਐ।  ਦੋਸ਼ੀਆਂ ਪਾਸੋਂ ਕੀਤੀ ਪੁਛਗਿੱਛ ਦੋਰਾਨ ਪੁਲਿਸ ਨੇ ਇਨਾਂ ਦੇ ਇੱਕ ਹੋਰ ਸਾਥੀ ਜਸ਼ਨਪ੍ਰੀਤ ਪੁੱਤਰ ਸੁਰਿੰਦਰ ਸਿੰਘ ਵਾਸੀ ਬਸੰਤ ਨਗਰ ਥਾਣਾ ਸਤਨਾਮਪੁਰਾ ਫਗਵਾੜਾ ਨੂੰ ਵੀ ਖੇੜਾ ਰੋਡ ਤੋਂ ਇੱਕ ਪਿਸਟਲ ਅਤੇ 2 ਜਿੰਦਾ ਰੋਂਦ ਸਮੇਤ ਕਾਬੂ ਕੀਤਾ। ਉਨਾਂ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here