ਅਕਾਲੀ ਦਲ ਦਾ ਬੀਬੀਐਮਬੀ ਮਾਮਲੇ ਨੂੰ ਲੈ ਕੇ ਸਰਕਾਰ ’ਤੇ ਹਮਲਾ/ ਸਰਕਾਰ ’ਤੇ ਪਾਣੀਆਂ ਦੇ ਮੁੱਦੇ ਦੇ ਡਰਾਮਾ ਕਰਨ ਦਾ ਲਾਏ ਇਲਜ਼ਾਮ/ ਪਾਣੀਆਂ ਦਾ ਰਾਖਾ ਕਹਾਉਣ ਲਈ ਗੁਮਰਾਹ ਕਰ ਰਹੀ ਐ ਸਰਕਾਰ

0
9

ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸਿਆਸੀ ਮਾਹੌਲ ਲਗਾਤਾਰ ਗਰਮਾਇਆ ਹੋਇਆ ਐ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਬੁਲਾਰਾ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਖੁਦ ਨੂੰ ਪਾਣੀਆਂ ਦਾ ਰਾਖਾ ਅਖਵਾਉਣ ਲਈ ਝੂਠਾ ਪ੍ਰਚਾਰ ਕਰ ਰਹੀਆਂ ਨੇ ਜਦਕਿ ਪਾਣੀਆਂ ਦੀ ਰਾਖੀ ਲਈ ਚੁੱਕੇ ਜਾਣ ਵਾਲੇ ਜ਼ਰੂਰੀ ਕਦਮਾਂ ਤੋਂ ਪਿੱਛੇ ਹੱਟ ਗਈਆਂ ਨੇ। ਬੀਬੀਐਮਬੀ ਵਿਚ ਖਾਲੀ ਅਸਾਮੀਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਹਿੱਸੇ ਦੇ ਮੁਲਾਜ਼ਮਾਂ ਦੀ ਭਰਤੀ ਨਾ ਕਰ ਕੇ ਬੀਬੀਐਮਬੀ ਵਿਚ ਪੰਜਾਬ ਦੀ ਹਿੱਸੇਦਾਰੀ ਨੂੰ ਕਮਜੋਰ ਕੀਤਾ ਐ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਖੁਦ ਨੂੰ ਪੰਜਾਬ ਦਾ ਰਾਖ ਅਖਵਾਉਣ ਲਈ ਤਰਲੋਮੱਛੀ ਹੋ ਰਹੇ ਨੇ ਪਰ ਇਨ੍ਹਾਂ ਦੀਆਂ ਸਰਕਾਰਾਂ ਵੇਲੇ ਪੰਜਾਬ ਦੇ ਹਿੱਸੇ ਦੀਆਂ ਅਸਾਮੀਆਂ ਭਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਮੁੱਖ ਮੰਤਰੀ ਮਾਨ ਦੇ ਬੀਤੇ ਦਿਨਾਂ ਦੌਰਾਨ ਕੀਤੇ ਗਏ ਐਕਸ਼ਨਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਡਰਾਮੇਬਾਜੀ ਕਰ ਕੇ ਪੰਜਾਬ ਦੇ ਪਾਣੀਆਂ ਦਾ ਰਾਖਾ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਜਦਕਿ ਇਨ੍ਹਾਂ ਦੀ ਸਰਕਾਰ ਦੇ ਸਮੇਂ ਪੰਜਾਬ ਦੇ ਹਿੱਸੇ ਦੀਆਂ ਸਿਚਾਈ ਵਿੰਗ ਦੀਆਂ 60 ਫੀਸਦੀ ਤਕ ਪੋਸਟਾਂ ਖਾਲੀ ਪਈਆਂ ਨੇ। ਇਸੇ ਤਰ੍ਹਾਂ ਪਾਵਰ ਵਿੰਗ ਦੀਆਂ ਪੋਸਟਾਂ ਵੀ 73 ਫੀਸਦੀ ਤਕ ਖਾਲੀ ਪਈਆਂ ਨੇ। ਉਨ੍ਹਾਂ ਕਿਹਾ ਕਿ ਹਾਲਤ ਇਹ ਐ ਇਕ ਰਾਜਸਥਾਨ ਅਤੇ ਹਰਿਆਣਾ ਵਾਲੇ ਪੰਜਾਬ ਦੇ ਹਿੱਸੇ ਦੀਆਂ ਅਸਾਮੀਆਂ ਤੇ ਵੀ ਆਪਣੇ  ਮੁਲਾਜਮ ਭਰਤੀ ਕਰਨ ਵਿਚ ਸਫਲ ਹੋ ਗਏ ਨੇ ਜਦਕਿ ਸਰਕਾਰ ਮੂਕ ਦਰਸ਼ਕ ਬਣੀ ਹੋਈ ਐ। ਉਨ੍ਹਾਂ ਮੁੱਖ ਮੰਤਰੀ ਮਾਨ ਤੋਂ ਇਸ ਸਾਰੇ ਮਾਮਲੇ ਬਾਰੇ ਸਪੱਸ਼ਟੀਕਰਨ ਦੇਣ ਦੀ ਮੰਗ ਰੱਖੀ ਐ।

LEAVE A REPLY

Please enter your comment!
Please enter your name here