ਪੰਜਾਬ ਮਾਛੀਵਾੜਾ ਦੇ ਪਿੰਡ ਸ਼ਤਾਬਗੜ੍ਹ ’ਚ ਦੋ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫਰਾਰ/ ਹਾਈਕੋਰਟ ਤੋਂ ਮੰਗੀ ਸੁਰੱਖਿਆ/ ਪੁਲਿਸ ਕਰ ਰਹੀ ਜਾਂਚ By admin - February 21, 2026 0 2 Facebook Twitter Pinterest WhatsApp ਮਾਛੀਵਾੜਾ ਨੇੜਲੇ ਪਿੰਡ ਸ਼ਤਾਬਗੜ੍ਹ ਤੋਂ ਇਕ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਵਿਆਹੁਤਾ ਆਪਣੇ ਦੋ ਬੱਚਿਆਂ ਨੂੰ ਛੱਡ ਕੇ ਪ੍ਰੇਮੀ ਨਾਲ ਫਰਾਰ ਹੋ ਗਈ ਹੈ। ਖਬਰਾਂ ਮੁਤਾਬਕ ਵਿਆਹੁਤਾ ਦਾ ਪਤੀ ਵਿਦੇਸ਼ ਗਿਆ ਹੋਇਆ ਹੈ। ਪਰਿਵਾਰ ਦਾ ਇਲਜਾਮ ਹੈ ਕਿ ਮਨਦੀਪ ਕੌਰ ਦੇ ਪਿੰਡ ਦੇ ਇਕ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ, ਜਿਸ ਦੇ ਚਲਦਿਆਂ ਉਹ ਦੋ ਬੱਚਿਆਂ ਨੂੰ ਛੱਡ ਕੇ ਪ੍ਰੇਮੀ ਨਾਲ ਫਰਾਰ ਹੋ ਗਈ ਹੈ। ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਨੂੰਹ ਘਰ ਵਿਚੋਂ 7 ਤੋਲੇ ਸੋਨੇ ਦੇ ਗਹਿਣੇ ਅਤੇ 90 ਹਜ਼ਾਰ ਨਕਦੀ ਵੀ ਲੈ ਗਈ ਹੈ। ਪਰਿਵਾਰ ਨੇ ਇਨਸਾਫ ਮੰਗਿਆ ਹੈ। ਉਧਰ ਪੁਲਿਸ ਨੂੰ ਹਾਈ ਕੋਰਟ ਤੋਂ ਪੱਤਰ ਪ੍ਰਾਪਤ ਹੋਇਆ ਹੈ, ਜਿਸ ਮੁਤਾਬਕ ਫਰਾਰ ਜੋੜੇ ਨੇ ਸੁਰੱਖਿਆ ਮੰਗੀ ਹੈ। ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਹੁਰੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਹ ਘਰੋਂ ਸੋਨੇ ਦੇ ਗਹਿਣੇ ਤੇ ਨਕਦੀ ਵੀ ਲੈ ਗਈ ਜਿਸ ਸਬੰਧੀ ਉਨ੍ਹਾਂ ਮਾਛੀਵਾੜਾ ਪੁਲਸ ਥਾਣਾ ’ਚ ਸ਼ਿਕਾਇਤ ਦਰਜ ਕਰਵਾਈ ਹੈ। ਵਿਆਹੁਤਾ ਦੇ ਸਹੁਰੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਵਿਦੇਸ਼ ਗਿਆ ਹੋਇਆ ਹੈ ਅਤੇ ਨੂੰਹ ਮਨਦੀਪ ਕੌਰ 2 ਬੱਚਿਆਂ ਸਮੇਤ ਉਨ੍ਹਾਂ ਨਾਲ ਰਹਿੰਦੀ ਹੈ। ਲੰਘੀ 14 ਫਰਵਰੀ ਦੀ ਅੱਧੀ ਰਾਤ ਨੂੰ ਜਦੋਂ ਬੱਚਿਆਂ ਦੇ ਰੋਣ ਦੀ ਅਵਾਜ਼ ਆਈ ਤਾਂ ਪਰਿਵਾਰ ਨੇ ਦੇਖਿਆ ਕਿ ਉਹ ਇਕੱਲੇ ਸਨ ਤੇ ਮਨਦੀਪ ਕੌਰ ਉੱਥੇ ਮੌਜੂਦ ਨਹੀਂ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਉਸਦੇ ਸਬੰਧ ਸਨ ਜਿਸ ਨਾਲ ਉਹ ਫ਼ਰਾਰ ਹੋ ਗਈ। ਸਹੁਰੇ ਪਰਿਵਾਰ ਨੇ ਦੋਸ਼ ਲਗਾਇਆ ਕਿ ਨੂੰਹ ਕਰੀਬ 7 ਤੋਲੇ ਸੋਨੇ ਦੇ ਗਹਿਣੇ ਤੇ 90 ਹਜ਼ਾਰ ਰੁਪਏ ਨਕਦੀ ਵੀ ਲੈ ਗਈ। ਇਸ ਘਟਨਾ ਨਾਲ ਪਿੰਡ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਕਿ ਇੱਕ ਮਾਂ ਦਾ ਆਪਣੇ ਛੋਟੇ ਬੱਚਿਆਂ ਨੂੰ ਛੱਡ ਪ੍ਰੇਮੀ ਨਾਲ ਫ਼ਰਾਰ ਹੋਣਾ ਬੜਾ ਮੰਦਭਾਗਾ ਹੈ। ਦੂਸਰੇ ਪਾਸੇ ਜਦੋਂ ਥਾਣਾ ਮੁਖੀ ਪਵਿੱਤਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਨਦੀਪ ਕੌਰ ਦੀ ਗੁੰਮਸ਼ੁਦਗੀ ਸਬੰਧੀ ਸਹੁਰੇ ਪਰਿਵਾਰ ਨੇ ਰਿਪੋਰਟ ਦਰਜ ਕਰਵਾਈ ਸੀ ਪਰ ਸਾਨੂੰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਪੱਤਰ ਪ੍ਰਾਪਤ ਹੋਇਆ ਜਿਸ ਵਿਚ ਮਨਦੀਪ ਕੌਰ ਤੇ ਉਸਦੇ ਪ੍ਰੇਮੀ ਨੇ ਅਪੀਲ ਦਾਇਰ ਕੀਤੀ ਹੈ ਕਿ ਉਹ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਹਨ ਜਿਨ੍ਹਾਂ ਨੂੰ ਕੁਝ ਲੋਕਾਂ ਤੋਂ ਖ਼ਤਰਾ ਹੈ, ਇਸ ਲਈ ਸਾਡੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਣਯੋਗ ਕੋਰਟ ਵਿਚ ਜਵਾਬ ਪੇਸ਼ ਕਰ ਮਾਮਲੇ ਦੀ ਜਾਂਚ ਕੀਤੀ ਜਾਵੇਗੀ।