ਪੰਜਾਬ ਗੁਰਦਾਸਪੁਰ ’ਚ ਬੇਰੰਗ ਪਰਤੇ ਕਬਜ਼ਾ ਛੁਡਾਉਣ ਆਏ ਅਧਿਕਾਰੀ/ ਅਦਾਲਤੀ ਹੁਕਮਾਂ ਤਹਿਤ ਦੂਜੀ ਵਾਰ ਕੀਤੀ ਸੀ ਕੋਸ਼ਿਸ਼ By admin - February 21, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਕਲੇਰ ਖੁਰਦ ਵਿਖੇ 7 ਕਨਾਲਾਂ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਉਣ ਦਾ ਮੁੱਦਾ ਲਟਕ ਗਿਆ ਹੈ। ਅਦਾਲਤੀ ਹੁਕਮਾਂ ਤਹਿਤ ਆਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੂੰ ਇਕ ਵਾਰ ਫਿਰ ਬਿਨਾਂ ਕਬਜ਼ਾ ਹਟਾਏ ਵਾਪਸ ਪਰਤਣਾ ਪਿਆ ਹੈ। ਜਾਣਕਾਰੀ ਅਨੁਸਾਰ ਡਿਉਟੀ ਮਜਿਸਟ੍ਰੇਟ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਕਾਨੂੰਗੋ ਅਤੇ ਇਲਾਕੇ ਦੇ ਪਟਵਾਰੀ ਭਾਰੀ ਪੁਲਿਸ ਫੋਰਸ ਸਮੇਤ ਮੌਕੇ ਤੇ ਪਹੁੰਚੇ ਹੋਏ ਸਨ ਪਰ ਡਿਊਟੀ ਮਜਿਸਟਰੇਟ ਨਾਇਬ ਤਹਿਸੀਲਦਾਰ ਉਥੋਂ ਇਹ ਕਹਿ ਕੇ ਚਲੇ ਗਏ ਕਿ ਉਹਨਾਂ ਨੂੰ ਐਸਸੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਬਟਾਲਾ ਵਿਖੇ ਤਲਬ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਮਾਣਯੋਗ ਅਦਾਲਤ ਦੇ ਹੁਕਮਾਂ ਤਹਿਤ ਭਾਰੀ ਪੁਲਿਸ ਫੌਰਸ ਨਾਲ ਜਮੀਨ ਦਾ ਦਖਲ ਦਿਵਾਉਣ ਸਬੰਧੀ ਪਿੰਡ ਕਲੇਰ ਖੁਰਦ ਪਹੁੰਚੇ ਸਨ ਜਦਕਿ ਡਿਉਟੀ ਮਜੀਸਟਰੇਟ ਨਾਇਬ ਤਹਿਸੀਲਦਾਰ, ਸਬੰਧਿਤ ਕਾਨੂੰਗੋ ਪਟਵਾਰੀ ਨੂੰ ਮੌਜੂਦ ਸਨ ਅਤੇ ਦੂਸਰੀ ਪਾਰਟੀ ਦਾ ਇੰਤਰਾਜ ਕਰ ਰਹੇ ਸਨ। ਇਸੇ ਦੌਰਾਨ ਡਿਉਟੀ ਮਜਿਸਟਰੇਟ ਇਹ ਕਹਿ ਕੇ ਚੱਲੇ ਗਏ ਕਿ ਉਨ੍ਹਾਂ ਨੂੰ ਬਟਾਲਾ ਵਿੱਖੇ ਐਸ.ਸੀ. ਕਮਿਸ਼ਨ ਵੱਲੋ ਤਲਬ ਕੀਤਾ ਗਿਆ ਹੈ। ਕਾਫੀ ਸਮਾਂ ਡਿਉਟੀ ਮਜਿਸਟਰੇਟ ਦੀ ਉਡੀਕ ਕਰਨ ਉਪਰੰਤ ਬਿਨ੍ਹਾ ਦਖਲ ਦਿਵਾਏ ਉਥੋਂ ਵਾਪਿਸ ਆਉਣਾ ਪਿਆ। ਦੂਜੇ ਪਾਸੇ ਪਹਿਲੀ ਧਿਰ ਨੇ ਵੀ ਇਸ ਕਾਰਵਾਈ ਤੇ ਸਵਾਲ ਖੜ੍ਹੇ ਕੀਤੇ। ਦੇਖਣਾ ਹੋਵੇਗਾਂ ਅਤੇ ਪ੍ਰਸ਼ਾਸ਼ਨ ਮਾਣਯੋਗ ਅਦਾਲਤ ਦੇ ਹੁੱਕਮਾਂ ਦੀ ਤਾਮੀਲ ਕਰਵਾਉਣ ਵਿੱਚ ਕਦੋਂ ਸਫਲ ਹੋਵੇਗਾ।