ਪੰਜਾਬ ਹੁਸ਼ਿਆਰਪੁਰ ਨਾਲ ਸਬੰਧਤ ਸਖਸ਼ ਦੀ ਵਿਦੇਸ਼ ਜਾਂਦਿਆਂ ਮੌਤ/ ਦਿੱਲੀ ਤੋਂ ਇਟਲੀ ਜਾਂਦਿਆਂ ਜਹਾਜ਼ ਅੰਦਰ ਗਈ ਜਾਨ/ ਇਟਲੀ ’ਚ ਬੱਚਿਆਂ ਕੋਲ ਜਾ ਰਿਹਾ ਸੀ ਬਜ਼ੁਰਗ By admin - February 20, 2026 0 2 Facebook Twitter Pinterest WhatsApp ਹੁਸ਼ਿਆਰਪੁਰ ਨਾਲ ਸਬੰਧਤ ਬਜ਼ੁਰਗ ਦੀ ਵਿਦੇਸ਼ ਜਾਂਦਿਆਂ ਜਹਾਜ਼ ਅੰਦਰ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 66 ਸਾਲਾ ਪਰਗਣ ਸਿੰਘ ਵਾਸੀ ਪਿੰਡ ਮੂਨਕਾਂ ਵਜੋਂ ਹੋਈ ਹੈ। ਪਰਿਵਾਰ ਦੇ ਦੱਸਣ ਮੁਤਾਬਕ ਪਰਗਣ ਸਿੰਘ ਆਪਣੇ ਬੱਚਿਆਂ ਕੋਲ ਇਟਲੀ ਜਾਣ ਲਈ ਦਿੱਲੀ ਤੋਂ ਫਲਾਈਲ ਲਈ ਸੀ ਕਿ ਰਸਤੇ ਵਿਚ ਜਹਾਜ਼ ਅੰਦਰ ਉਸ ਦੀ ਮੌਤ ਹੋ ਗਈ। ਘਟਨਾ ਦੀ ਖਬਰ ਪਿੰਡ ਪਹੁੰਚਣ ਬਾਅਦ ਪਿੰਡ ਤੇ ਇਲਾਕੇ ਅੰਦਰ ਸੋਗ ਦੀ ਲਹਿਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਗੁਰਦੀਪ ਕੌਰ ਨੇ ਦੱਸਿਆ ਕਿ ਬੀਤੇ ਦਿਨ ਸਾਡੀ ਦੋਹਾਂ ਦੀ ਆਪਣੇ ਬੱਚਿਆਂ ਕੋਲ ਇਟਲੀ ਜਾਣ ਲਈ ਜਹਾਜ਼ ਦੀ ਫਲਾਈਟ ਸੀ। ਇਸ ਸਬੰਧੀ ਅਸੀਂ ਦੋਵੇਂ ਜਣੇ ਜਹਾਜ਼ ਅੰਦਰ ਬੈਠ ਸਾਂ ਕਿ ਕੁੱਝ ਸਮੇਂ ਬਾਅਦ ਮੇਰੇ ਪਤੀ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚੇ 17 ਸਾਲ ਤੋਂ ਵਿਦੇਸ਼ ਵਿੱਚ ਰਹਿ ਰਹੇ ਸਨ, ਜਿਨ੍ਹਾਂ ਨੂੰ ਮਿਲਣ ਲਈ ਉਹ ਪਹਿਲੀ ਵਾਰ ਵਿਦੇਸ਼ ਜਾ ਰਹੇ ਸਨ ਕਿ ਅਚਾਨਕ ਵਾਪਰੀ ਘਟਨਾ ਨਾਲ ਉਨ੍ਹਾਂ ਦਾ ਇਹ ਸੁਪਨਾ ਅਧੂਰਾ ਰਹਿ ਗਿਆ ਹੈ। ਇਸ ਸਬੰਧੀ ਪੂਰੀ ਕਾਰਵਾਈ ਕਰਨ ਉਪਰੰਤ ਮ੍ਰਿਤਕ ਦੇਹ ਨੂੰ ਪਿੰਡ ਮੂਨਕ ਖੁਰਦ ਵਿਖੇ ਲਿਆਂਦਾ ਗਿਆ। ਇਸ ਘਟਨਾ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਿਰਤਕ ਦੇ ਲੜਕੇ ਗੁਰਦੀਪ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਅਤੇ ਮਾਤਾ ਕੀ ਪਹਿਲੀ ਵਾਰ ਮੇਰੇ ਕੋਲ ਇਟਲੀ ਰੋਮ ਵਿਖੇ ਆ ਰਹੇ ਸਨ ਅਤੇ ਇਹ ਘਟਨਾ ਵਾਪਰਨ ਮਗਰੋਂ ਜਿੱਥੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਉੱਥੇ ਸਾਡੀਆਂ ਖੁਸ਼ੀਆਂ ਅਧੂਰੀਆਂ ਬਣ ਕੇ ਰਹਿ ਗਈਆਂ ਹਨ ਜਿੱਥੇ ਕਿ ਉਹਨਾਂ ਨੇ ਆਉਣ ਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇੱਕ ਬਹੁਤ ਹੀ ਖੁਸ਼ੀ ਸੀ ਜਿਨਾਂ ਨੇ ਪਹਿਲੀ ਵਾਰ ਮੈਨੂੰ ਇਟਲੀ ਵਿੱਚ ਮਿਲਣ ਆਉਣਾ ਸੀ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਪਰਮਾਤਮਾ ਨੂੰ ਹੋਰ ਹੀ ਮਨਜੂਰ ਹੋ ਗਿਆ ਜਿੱਥੇ ਕਿ ਇਸ ਘਟਨਾ ਦੀ ਖਬਰ ਮਿਲਦਿਆ ਹੀ ਉਸ ਦੇ ਪੁੱਤਰ ਨੂੰ ਆਪਣੇ ਪਿਤਾ ਦਾ ਮੂੰਹ ਵੇਖਣ ਲਈ ਪੰਜਾਬ ਪਿੰਡ ਆਉਣਾ ਪਿਆ।