ਸੰਗਰੂਰ ਵਿਖੇ ਅਕਾਲੀ ਦਲ ਪੁਨਰ ਸੁਰਜੀਤ ਦੀ ਮੀਟਿੰਗ/ ਪਰਮਿੰਦਰ ਢੀਂਡਸਾ ਸਮੇਤ ਦਿੱਗਜ਼ ਆਗੂ ਰਹੇ ਮੌਜੂਦ/ ਚੋਣਾਵੀਂ ਰਣਨੀਤੀ ਬਾਰੇ ਵਿਚਾਰ-ਚਰਚਾ

0
3

 

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਵਿਚ ਪਰਮਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਦਿੱਗਜ ਆਗੂ ਮੌਜੂਦ ਰਹੇ। ਮੀਟਿੰਗ ਵਿਚ ਪਾਰਟੀ ਦੀਆਂ ਭਵਿੱਖੀ ਵਿਉਤਬੰਦੀਆਂ ਨੂੰ ਲੈ ਕੇ ਵਿਚਾਰ-ਚਰਚਾ ਹੋਈ। ਮੀਟਿੰਗ ਤੋਂ ਬਾਅਦ  ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੰਗਤ ਅੰਦਰ ਐਸਜੀਪੀਸੀ ਦੀ ਹੋ ਰਹੀ ਦੁਰਵਰਤੋਂ ਬਾਰੇ ਰੋਸ ਹੈ, ਜਿਸ ਦੇ ਚਲਦਿਆਂ ਪੰਥ ਦੀ ਮਜਬੂਤੀ ਅਤੇ ਐਸਜੀਪੀਸੀ ਨੂੰ ਇਕ ਪਰਿਵਾਰ ਤੋਂ ਮੁਕਤ ਕਰਵਾਉਣ ਲਈ ਰਣਨੀਤੀ ਬਣਾਈ ਜਾ ਰਹੀ ਹੈ।
ਉਹਨਾਂ ਅੱਗੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਏਕਤਾ ਦੀ ਗੱਲ ਉਦੋਂ ਰੱਖ ਸਕਦੇ ਹਨ ਜਦੋਂ ਪੰਥ ਦੀ ਗੱਲ ਸਾਹਮਣੇ ਹੋਵੇਗੀ ਕਿਉਂਕਿ ਉਹਨਾਂ ਦੀ ਪਾਰਟੀ ਦਾ ਇੱਕੋ ਹੀ ਨਾਰਾ ਹੈ ਕਿ ਪੰਥ ਨੂੰ ਮਜਬੂਤ ਕੀਤਾ ਜਾਵੇ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਨਾ ਹੋਵੇ ਪਰ ਦੇਖਣ ਨੂੰ ਇਹ ਮਿਲ ਰਿਹਾ ਹੈ ਕਿ ਹੁਣ ਜੋ ਸੁਖਬੀਰ ਬਾਦਲ ਵੱਲੋਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਉਸ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਅਕਾਲੀ ਦਲ ਦਾ ਕਿਸੇ ਵੀ ਬੈਨਰ ਦੇ ਕੋਈ ਨਾਮ ਨਹੀਂ ਹੈ ਸਭ ਇਹ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਪੰਜਾਬ ਵਿੱਚ ਸੁਖਬੀਰ ਬਾਦਲ ਨੂੰ ਲਿਆਓ ਤੇ ਪੰਜਾਬ ਬਚਾਓ ਅਕਾਲੀ ਦਲ ਦਾ ਤਾਂ ਕੋਈ ਨਾਮ ਹੀ ਨਹੀਂ ਹੈ ਇਸ ਕਰਕੇ ਜਦੋਂ ਤੱਕ ਅਕਾਲੀ ਦਲ ਆਪਣੀ ਪੁਰਾਣੀ ਨੀਤੀਆਂ ਤੇ ਕਾਇਮ ਹੋ ਕੇ ਅੱਗੇ ਨਹੀਂ ਆਏਗਾ ਸਮਝੌਤੇ ਦਾ ਕੋਈ ਵੀ ਨਾਮੋ ਨਿਸ਼ਾਨ ਆਉਣ ਵਾਲੇ ਸਮੇਂ ਤੱਕ ਤਾਂ ਨਹੀਂ ਹੈ ਹਾਂ ਜੇਕਰ ਪੰਥ ਦੀ ਗੱਲ ਕੀਤੀ ਜਾਵੇਗੀ ਤਾਂ ਸੰਭਵ ਹੈ ਸਮਝੌਤਾ।
ਇਸ ਦੇ ਨਾਲ ਹੀ ਉਹਨਾਂ ਵੱਲੋਂ ਮੀਡੀਆ ਨੂੰ ਜਵਾਬ ਦਿੰਦੇ ਕਿਹਾ ਗਿਆ ਕਿ ਉਹ ਭਾਜਪਾ ਜਾਂ ਕਿਸੇ ਵੀ ਨਾਲ ਹਜੇ ਗਠਬੰਧਨ ਦੀ ਗੱਲ ਨਹੀਂ ਵਿਚਾਰ ਕਰ ਰਹੇ ਹਨ ਕਿਉਂਕਿ ਪਹਿਲਾਂ ਉਹ ਪੰਥ ਦੀ ਮਜਬੂਤੀ ਲਈ ਖੁਦ ਪਾਰਟੀ ਦੇ ਵਰਕਰਾਂ ਰਾਹੀਂ ਲੋਕਾਂ ਨੂੰ ਮਜਬੂਤ ਕਰਨਾ ਚਾਹੁੰਦੇ ਹਨ ਜੇਕਰ ਉਹ ਖੁਦ ਹੀ ਮਜ਼ਬੂਤ ਨਹੀਂ ਹੋਣਗੇ ਤਾਂ ਕਿਸੇ ਨਾਲ ਵੀ ਕੋਈ ਗਠਜੋੜ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਸ ਤਰ੍ਹਾਂ ਅਰਵਿੰਦ ਖੰਨਾ ਨੇ ਪਾਰਟੀ ਛੱਡੀ ਹੈ ਤਾਂ ਉਸ ਵਿੱਚ ਇਹ ਪਹਿਲਾਂ ਹੀ ਸਾਫ ਦਿਖ ਰਿਹਾ ਸੀ ਕਿ ਅਰਵਿੰਦ ਕਰਨਾ ਭਾਜਪਾ ਦੇ ਵਿੱਚ ਆ ਕੇ ਗਲਤੀ ਮਹਿਸੂਸ ਕਰ ਰਹੇ ਹਨ ਅਤੇ ਅੱਜ ਹੀ ਨਹੀਂ 2022 ਤੋਂ ਪਹਿਲਾਂ ਹੀ ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣਾ ਚਾਹੁੰਦੇ ਸਨ ਪਰ ਅੱਜ ਉਹਨਾਂ ਨੇ ਅਕਾਲੀ ਦਲ ਜੁਆਇਨ ਕੀਤੀ ਹੈ ਇਹ ਸਭ ਕਿਤੇ ਜੱਗ ਜਾ ਰਿਹਾ ਕਿ ਉਹ ਪਹਿਲਾਂ ਹੀ ਅਕਾਲੀ ਦਲ ਚੋਣਾਂ ਚਾਹੁੰਦੇ ਸਨ।
ਇਸ ਦੇ ਨਾਲ ਹੀ ਬਾਕੀ ਸੀਨੀਅਰ ਨੇਤਾਵਾਂ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇੱਕੋ ਹੀ ਗੱਲ ਰੱਖੀ ਕਿ ਪੰਥ ਦੀ ਜੇਕਰ ਕੋਈ ਵੀ ਗੱਲ ਕਰੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗਠਜੋੜ ਸੰਭਵ ਹੈ ਪਰ ਉਹ ਪਿੰਡਾਂ ਪਿੰਡਾਂ ਦੇ ਵਿੱਚ ਪੰਥ ਦੀ ਏਕਤਾ ਨੂੰ ਵਧਾਉਣ ਦੇ ਲਈ ਅਤੇ ਪੰਥ ਨੂੰ ਕਿਵੇਂ ਮਜਬੂਤ ਕੀਤਾ ਜਾ ਸਕੇ ਉਸ ਦੇ ਲਈ ਪਿੰਡਾਂ ਪਿੰਡਾਂ ਦੇ ਵਿੱਚ ਆਪਣੀ ਗੱਲ ਰੱਖਣਗੇ ਅਤੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਹੀ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਉਹਨਾਂ ਦੀ ਪਹਿਲੀ ਮੰਗ ਰਹੇਗੀ।

LEAVE A REPLY

Please enter your comment!
Please enter your name here