ਫਿਰੋਜ਼ਪੁਰ ’ਚ ਕਿਸਾਨਾਂ ਵੱਲੋਂ ਵਿਧਾਇਕ ਰਣਬੀਰ ਭੁੱਲਰ ਦਾ ਘਿਰਾਓ/ ਕਾਲੀਆਂ ਝੰਡੀਆਂ ਦਿਖਾਉਂਦਿਆਂ ਸਰਕਾਰ ਕੀਤੀ ਨਾਅਰੇਬਾਜ਼ੀ/ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜੇ ਵਿਧਾਇਕ ਭੁੱਲਰ

0
8

ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਐ। ਅਜਿਹੇ ਹੀ ਹਾਲਾਤ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬੱਗੇਵਾਲਾ ਵਿਖੇ ਉਸ ਵੇਲੇ ਵੇਖਣ ਨੂੰ ਮਿਲੇ ਜਦੋਂ ਹਲਕਾ ਵਿਧਾਇਕ ਰਣਬੀਰ ਭੁੱਲਰ ਸਕੂਲ ਦਾ ਉਦਘਾਟਨ ਕਰਨ ਪਹੁੰਚੇ। ਇਸ ਦੌਰਾਨ ਕਿਸਾਨਾਂ ਨੇ ਵਿਧਾਇਕ ਨੂੰ ਸਵਾਲ ਪੁੱਛਣੇ ਚਾਹੇ। ਜਦੋਂ ਵਿਧਾਇਕ ਨੇ ਜਵਾਬ ਦੇਣ ਤੋਂ ਟਾਲਾ ਵੱਟਿਆ ਤਾਂ ਕਿਸਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਉਨ੍ਹਾਂ ਦੇ ਮੋਰਚੇ ਨੂੰ ਜ਼ਬਰੀ ਚੁਕਵਾ ਕੇ ਧੋਖਾ ਕੀਤਾ ਸੀ, ਜਿਸ ਸਬੰਧੀ ਸਵਾਲ ਪੁੱਛੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਇਹ ਸਿਲਸਿਲਾ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਸਰਕਾਰ ਆਪਣੀ ਸਥਿਤੀ ਸਪੱਸ਼ਟ ਨਹੀਂ ਕਰ ਦਿੰਦੀ। ਜਾਣਕਾਰੀ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਅੱਜ ਹਲਕੇ ਦੇ ਪਿੰਡ ਬੱਗੇਵਾਲਾ ਵਿਖ਼ੇ ਸਕੂਲ ਦੇ ਵਿਕਾਸ ਕਾਰਜਾਂ ਵਾਸਤੇ ਉਦਘਾਟਨ ਕਰਨ ਵਾਸਤੇ ਪਹੁੰਚੇ, ਜਿਸ ਦੀ ਭਿਣਕ ਪੈਣ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਮਜ਼ਦੂਰਾਂ ਨੇ ਵਿਧਾਇਕ ਦਾ ਘਿਰਾਓ ਕਰ ਕੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾ ਜਦੋਂ ਵਿਧਾਇਕ ਨੇ ਸਵਾਲਾਂ ਤੋਂ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਮਜ਼ਦੂਰਾਂ ਨੇ ਸਰਕਾਰ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਕਿਸਾਨਾਂ ਆਗੂ ਸੁਰਜੀਤ ਸਿੰਘ ਫੋਜੀ ਨੇ ਦੱਸਿਆ ਕਿ ਪੰਜਾਬ ਦੀ ਗਦਾਰ ਆਪ ਸਰਕਾਰ ਨੇ ਸ਼ੰਭੂ ਖਨੌਰੀ ਮੋਰਚੇ ਨੂੰ ਖ਼ਤਮ ਕਰਵਾਇਆ ਹੈ ਤੇ ਕਿਸਾਨ ਆਗੂਆਂ ਦੀਆਂ ਕਰਵਾਈਆਂ ਗ੍ਰਿਫਤਾਰੀਆਂ ਦੇ ਵਿਰੋਧ ਦੇ ਵਿੱਚ ਭਾਰੀ ਰੋਸ ਹੈ।

LEAVE A REPLY

Please enter your comment!
Please enter your name here