ਮਲੋਟ ’ਚ ਆਟੋ ਤੇ ਕਾਰ ਦੀ ਟੱਕਰ ਚ 11 ਜ਼ਖਮੀ/ ਮਲੋਟ-ਬਠਿੰਡਾ ਕੌਮੀ ਮਾਰਗ ਦੀ ਘਟਨਾ

0
2

ਮਲੋਟ ਦੇ ਬਠਿੰਡਾ ਕੌਮੀ ਸ਼ਾਹ ਮਾਰਗ ਉਤੇ ਬੀਤੀ ਦੇਰ ਸ਼ਾਮ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਕਾਰ ਦੀ ਆਟੋ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ 11 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਵਿਚ  2 ਨੇਪਾਲੀ ਅਤੇ 8 ਕਸ਼ਮੀਰੀ ਹਨ ਜੋ ਪੈਲੇਸ ਵਿਚ ਵੇਟਰ ਦਾ ਕੰਮ ਕਰਦੇ ਹਨ।
ਜਾਣਕਾਰੀ ਅਨੁਸਾਰ ਇਕ ਪੈਲੇਸ ਵਿਚ ਕੰਮ ਕਰਦੇ ਵੇਟਰ ਆਟੋ ਵਿਚ ਸਵਾਰ ਹੋ ਕੇ ਸ਼ਹਿਰ ਵੱਲ ਆ ਰਹੇ ਸੀ ਕਿ ਸਕਾਈ ਮੋੜ ਨੇੜੇ ਉਨ੍ਹਾਂ ਦੀ ਇਕ ਕਾਰ ਨਾਲ ਟੱਕਰ ਹੋ ਗਈ, ਜਿਸ ਨਾਲ ਆਟੋ ਸਵਾਰ 11 ਵਿਅਕਤੀ ਜਖ਼ਮੀ ਹੋ ਗਏ। ਐਸ ਐਸ ਐਫ ਦੀ ਟੀਮ ਨੇ ਮੌਕੇ ਤੇ ਪੁੱਜ ਕਿ ਜਖ਼ਮੀਆਂ ਨੂੰ ਸੰਭਾਲਿਆ।
ਜਖ਼ਮੀਆਂ ਵਿਚ ਮਹਿੰਦਰ ਕੁਮਾਰ, ਜ਼ੁਲਫੀਕਾਰ, ਛੰਮੀਸਾਹ, ਮੁਹੰਮਦ ਮਹੀਰ, ਬੀਲਾਲ  ਅਹਿਮਦ, ਰੋਸ਼ਨ, ਹਾਲੀਲ, ਸ਼ਬੀਰ ਅਹਿਮਦ, ਵਿਕਾਸ, ਤਨਵੀਰ ਹੂਸੈਨ, ਮਹੁੰਮਦ ਜਹਾਂਗੀਰ ਸ਼ਾਮਿਲ ਹਨ। ਜਖ਼ਮੀਆਂ ਵਿਚੋਂ ਸ਼ਮੀ ਅਤੇ ਵਿਕਾਸ ਨੂੰ ਰੈਫਰ ਕਰ ਦਿੱਤਾ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here