Uncategorized ਜ਼ੀਰਕਪੁਰ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ/ ਜ਼ਖਮੀ ਹਾਲਤ ’ਚ ਦੋ ਬਦਮਾਸ਼ਾਂ ਨੂੰ ਕੀਤਾ ਗ੍ਰਿਫਤਾਰ/ ਜਲੰਧਰ ਕਤਲ ਮਾਮਲੇ ’ਚ ਲੋੜੀਂਦੇ ਸੀ ਦੋਵੇਂ ਮੁਲਜ਼ਮ By admin - May 20, 2025 0 10 Facebook Twitter Pinterest WhatsApp ਮੋਹਾਲੀ ਪੁਲਿਸ ਵੱਲੋਂ ਜ਼ੀਰਕਪੁਰ ਇਲਾਕੇ ਅੰਦਰ ਦੋ ਬਦਮਾਸ਼ਾਂ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਐ। ਜਾਣਕਾਰੀ ਅਨੁਸਾਰ ਪੁਲਿਸ ਨੂੰ ਜਲੰਧਰ ਚ ਹੋਏ ਕਤਲ ਮਾਮਲੇ ਵਿਚ ਲੋੜੀਂਦੇ ਦੋ ਮੁਲਜਮਾਂ ਦੇ ਜ਼ੀਰਕਪੁਰ ਦੇ ਪੀਰ ਮੁਛੱਲਾ ਖੇਤਰ ਵਿਚ ਲੁੱਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮੈਟਰੋ ਟਾਊਨ ਸੁਸਾਇਟੀ ਅੰਦਰ ਰੇਡ ਕੀਤੀ ਜਿੱਥੇ ਮੁਲਜਮਾਂ ਨੇ ਪੁਲਿਸ ਨੂੰ ਵੇਖ ਕੇ ਗੋਲੀ ਚਲਾ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਦੋਵਾਂ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ। ਜਾਣਕਾਰੀ ਅਨੁਸਾਰ ਪੁਲਿਸ ਨੂੰ 10 ਮਈ ਨੂੰ ਜਲੰਧਰ ’ਚ ਹੋਏ ਇਕ ਕਤਲ ਕੇਸ ’ਚ ਦੋਵਾਂ ਦੀ ਭਾਲ ਸੀ ਅਤੇ ਪੁਲਿਸ ਇਨ੍ਹਾਂ ਦਾ ਲਗਾਤਾਰ ਪਿੱਛਾ ਕਰ ਰਹੀ ਸੀ। ਇਸ ਦੌਰਾਨ ਜਲੰਧਰ ਸੀਆਈਏ ਸਟਾਫ਼ ਤੇ ਥਾਣਾ ਢਕੋਲੀ ਦੀ ਪੁਲਿਸ ਨੇ ਸਾਂਝੇ ਆਪਰੇਸ਼ਨ ਤਹਿਤ ਮੁਲਜਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜਮਾਂ ਨੇ ਪੁਲਿਸ ਨੂੰ ਵੇਖ ਕੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰ ਕੇ ਦੋਵਾਂ ਨੂੰ ਕਾਬੂ ਕਰ ਲਿਆ। ਖਬਰਾਂ ਮੁਤਾਬਕ ਘਟਨਾ ਦੌਰਾਨ ਦੋਵੇਂ ਪਾਸਿਓਂ ਤਾਬੜਤੋੜ ਗੋਲੀਬਾਰੀ ਹੋਈ, ਜਿਸ ਕਾਰਨ ਇਲਾਕੇ ਦੇ ਲੋਕ ਡਰਦੇ ਮਾਰੇ ਘਰਾਂ ਅੰਦਰ ਵੜ ਗਏ। ਇਸ ਮੁਕਾਬਲੇ ਦੌਰਾਨ ਦੋਵੇਂ ਬਦਮਾਸ਼ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਹਸਪਤਾਲ ਪਹੁੰਚਾਇਆ ਗਿਆ। ਮੁਲਜ਼ਮਾਂ ਦੀ ਪਛਾਣ ਆਕਾਸ਼ਦੀਪ ਸਿੰਘ ਤੇ ਗੌਰਵ ਕਪਿਲਾ ਵਜੋਂ ਹੋਈ ਐ। ਪੁਲਿਸ ਨੂੰ ਘਟਨਾ ਸਥਾਨ ਤੋਂ ਹਥਿਆਰ ਤੇ ਹੋਰ ਕਈ ਸਬੂਤ ਬਰਾਮਦ ਹੋਏ ਨੇ।