ਅੰਮ੍ਰਿਤਸਰ ਵਿਖੇ ਕੱਢੀ ਗਈ ਨਸ਼ਾ ਮੁਕਤੀ ਯਾਤਰਾ/ ਵਿਧਾਇਕ ਅਜੇ ਗੁਪਤਾ ਨੇ ਯਾਤਰਾ ਦੀ ਕੀਤੀ ਅਗਵਾਈ/ ਕਿਹਾ, ਨਸ਼ਾ ਪੀੜਤਾਂ ਦਾ ਇਲਾਜ਼ ਬਾਦ ਕੀਤਾ ਜਾਵੇਗਾ ਪੁਨਰਵਾਸ

0
9

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਲਹਿਰ ਤਹਿਤ ਸੂਬੇ ਭਰ ਅੰਦਰ ਨਸ਼ਾ  ਮੁਕਤੀ ਯਾਤਰਾਵਾਂ ਕੱਢ ਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕੀਤਾ ਜਾ ਰਿਹਾ ਐ। ਇਸੇ ਤਹਿਤ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਵੀ ਨਸ਼ਾ ਮੁਕਤੀ ਯਾਤਰਾ ਕੱਢੀ ਗਈ। ਨਸ਼ੇ ਤੇ ਗੈਂਗਸਟਰਾਂ ਕਾਰਨ ਬਦਨਾਮ ਇਲਾਕੇ ਅੰਨਗੜ੍ਹ ਵਿਖੇ ਕੱਢੀ ਗਈ ਇਸ ਯਾਤਰਾ ਵਿਚ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਡਾ. ਅਜੇ ਗੁਪਤਾ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲਹਿਰ ਪਿੰਡ ਪਿੰਡ ਪਹੁੰਚ ਚੁੱਕੀ ਐ ਅਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਜਾਵੇਗਾ। ਉਨ੍ਹਾਂ ਕਿ ਨਸ਼ਾ ਪੀੜਤਾਂ ਨੂੰ ਦੁਰਕਾਰਣ ਦੀ ਥਾਂ ਉਨ੍ਹਾਂ ਦਾ ਇਲਾਜ ਕਰਵਾ ਕੇ ਪੁਨਰਵਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਹੁਣ ਨਸ਼ਿਆਂ ਬਾਰੇ ਜਾਗਰੂਕ ਹੋ ਚੁੱਕੇ ਨੇ ਅਤੇ ਹੁਣ ਹੁਣ ਕੋਈ ਵੀ ਨਾਗਰਿਕ ਨਸ਼ਾ ਤਸਕਰਾਂ ਨੂੰ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਨਹੀਂ ਵੜਣ ਦੇਵੇਗਾ। ਉਨ੍ਹਾਂ ਕਿਹਾ ਕਿ ਜੋ ਨਸ਼ਿਆਂ ਦੇ ਸ਼ਿਕਾਰ ਹਨ ਨੂੰ ਸਮਾਜ ਤੋਂ ਬਾਹਰ ਨਹੀਂ ਕਰਾਂਗੇ ਸਗੋਂ ਸਹੀ ਰਾਹ ਦਿਖਾਂਵਾਂਗੇ ਅਤੇ ਪੁਨਰਵਾਸ ਕਰਾਂਗੇ।  ਉਨ੍ਹਾਂ ਕਿਹਾ ਕਿ ਇਹ ਯਾਤਰਾ ਹੁਣ ਜਨ ਅੰਦੋਲਨ ਬਣ ਚੁੱਕੀ ਹੈ ਅਤੇ ਪੰਜਾਬ ਦੇ ਭਵਿੱਖ ਦੀ ਲੜਾਈ ਹੈ ਜਿਸ ਵਿੱਚ ਹਰ ਪਰਿਵਾਰ, ਹਰ ਨੌਜਵਾਨ ਨੂੰ ਇਸ ਅੰਦੋਲਨ ਨਾਲ ਜੁੜ ਕੇ ਨਸ਼ਿਆਂ ਦਾ ਖਾਤਮਾ ਕਰਨਾ ਹੈ। ਉਨ੍ਹਾਂ ਕਿਹਾ ਕਿ ਆਓ ਅਸੀਂ ਸਹੁੰ ਖਾਈਏ-ਨਾ ਅਸੀਂ ਨਸ਼ਾ ਕਰਾਂਗੇ ਨਾ ਕਰਨ ਦਿਆਂਗੇ। ਇਸ ਮੌਕੇ ਇਲਾਕਾ ਨਿਵਾਸੀਆਂ ਵਲੋਂ ਲੇਡੀ ਸਿੰਘਮ ਵਜੋਂ ਜਾਣੀ ਜਾਂਦੀ ਐਸਐਚਓ ਗੇਟ ਹਕੀਮਾਂ ਮਨਜੀਤ ਕੌਰ ਦਾ ਵਿਸੇਸ਼ ਸਨਮਾਨ ਕੀਤਾ।

LEAVE A REPLY

Please enter your comment!
Please enter your name here