Uncategorized ਨਾਭਾ ਨੌਜਵਾਨਾਂ ਨੂੰ ਬੁਲਿਟ ਚੋਰੀ ਕਰਨਾ ਪਿਆ ਮਹਿੰਗਾ/ ਲੋਕਾਂ ਨੇ ਫੜ ਕੇ ਕੁਟਾਪਾ ਚਾੜਣ ਬਾਅਦ ਕੀਤਾ ਪੁਲਿਸ ਹਵਾਲੇ/ ਮਾਲਕ ਬੋਲਿਆ ਮੇਰੀਆਂ ਤਾਂ ਅਜੇ ਕਿਸ਼ਤਾਂ ਵੀ ਨਹੀਂ ਸੀ ਉਤਰੀਆਂ By admin - May 20, 2025 0 8 Facebook Twitter Pinterest WhatsApp ਨਾਭਾ ਵਿਚ 4 ਚਾਰ ਨੌਜਵਾਨਾਂ ਨੂੰ ਸ਼ੌਕ ਪੂਰੇ ਕਰਨ ਖਾਤਰ ਮੋਟਰ ਸਾਈਕਲ ਚੋਰੀ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਰੰਗੇ ਹੱਥੀ ਕਾਬੂ ਕਰ ਕੇ ਕੁਟਾਪਾ ਚਾੜ ਦਿੱਤਾ। ਘਟਨਾ ਸ਼ਹਿਰ ਦੇ ਨਾਗਰਾ ਵਾਲੇ ਚੌਂਕ ਦੀ ਐ, ਜਿੱਥੇ ਚਾਰ ਨੌਜਵਾਨ ਗਲੀ ਵਿਚ ਖੜ੍ਹੇ ਬੁਲਿਟ ਦਾ ਲਾਕ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਇਸੇ ਦੌਰਾਨ ਕਿਸੇ ਨੇ ਸੀਸੀਟੀਵੀ ਕੈਮਰੇ ਵਿਚ ਵੇਖ ਕੇ ਬੁਲਿਟ ਤੇ ਮਾਲਕ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਇਕੱਠਾ ਹੋਏ ਲੋਕਾਂ ਨੇ ਇਕ ਜਣੇ ਨੂੰ ਤਾਂ ਬੁਲਿਟ ਸਮੇਤ ਕਾਬੂ ਕਰ ਲਿਆ ਜਦਕਿ ਤਿੰਨ ਜਣੇ ਭੱਜਣ ਵਿਚ ਸਫਲ ਹੋ ਗਏ। ਇਸ ਦੌਰਾਨ ਲੋਕਾਂ ਨੇ ਕਾਬੂ ਕੀਤੇ ਮੁਲਜਮ ਦੀ ਛਿੱਤਰ-ਪਰੇਡ ਵੀ ਕੀਤੀ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਐ। ਉਧਰ ਬੁਲਿਟ ਦਾ ਮਾਲਕ ਘਟਨਾ ਤੋਂ ਬਾਅਦ ਕਾਫੀ ਪ੍ਰੇਸ਼ਾਨ ਦਿਖਾਈ ਦਿੱਤਾ। ਬੁਲਿਟ ਦੇ ਮਾਲਕ ਦਾ ਕਹਿਣਾ ਸੀ ਕਿ ਉਸ ਨੇ ਤਾਂ ਅਜੇ ਕਿਸ਼ਤਾਂ ਵੀ ਨਹੀਂ ਉਤਾਰੀਆਂ ਅਤੇ ਜੇਕਰ ਬੁਲਿਟ ਚੋਰੀ ਹੋ ਜਾਂਦਾ ਤਾਂ ਉਸ ਦਾ ਭਾਰੀ ਨੁਕਸਾਨ ਹੋ ਜਾਣਾ ਸੀ। ਘਟਨਾ ਵਿਚ ਸ਼ਾਮਲ ਮੁਲਜਮਾਂ ਦੀ ਉਮਰ 17 ਤੋਂ 18 ਸਾਲ ਦੱਸੀ ਜਾ ਰਹੀ ਐ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਐ।