ਬਠਿੰਡਾ ’ਚ ਵਿਆਹੁਤਾ ਦੇ ਕਤਲ ਮਾਮਲੇ ਦਾ ਮੁੱਦਾ ਗਰਮਾਇਆ/ ਪਰਿਵਾਰ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਦਿੱਤਾ ਧਰਨਾ/ ਪੁਲਿਸ ਨੇ ਦੋ ਦਿਨਾਂ ਅੰਦਰ ਕਾਰਵਾਈ ਦੀ ਦਿੱਤਾ ਭਰੋਸਾ

0
7

ਬਠਿੰਡਾ ਦੇ ਪਿੰਡ ਜੰਗੀ ਰਾਣਾ ’ਚ ਭੇਦਭਰੀ ਹਾਲਤ ’ਚ ਵਿਆਹੁਤਾ ਦੀ ਮੌਤ ਮਾਮਲੇ ਵਿਚ ਢਿੱਲੀ ਕਾਰਵਾਈ ਦੀ ਮੁੱਦਾ ਗਰਮਾ ਗਿਆ ਐ। ਮ੍ਰਿਤਕਾ ਦੇ ਪਰਿਵਾਰ ਨੇ ਐਸਐਸਪੀ ਦਫਤਰ ਮੂਹਰੇ ਧਰਨਾ ਦੇ ਕੇ ਬਣਦੀ ਕਾਰਵਾਈ ਦੀ ਮੰਗ ਕੀਤੀ ਐ। ਐਸਐਸਪੀ ਦਫਤਰ ਅੱਗੇ ਧਰਨਾ ਲੈ ਕੇ ਬੈਠੇ ਪਰਿਵਾਰ ਦਾ ਕਹਿਣਾ ਐ ਕਿ ਸਹੁਰਾ ਪਰਿਵਾਰ ਨੇ ਲੜਕੀ ਨੂੰ ਗਲਾ ਘੁੱਟ ਕੇ ਕਤਲ ਕੀਤਾ ਸੀ ਅਤੇ ਪੁਲਿਸ ਨੇ ਇਸ ਮਾਮਲੇ ਵਿਚ 4 ਜਣਿਆਂ ਖਿਲਾਫ ਕੇਸ ਦਰਜ ਕੀਤਾ ਸੀ ਪਰ ਕਈ ਦਿਨ ਬੀਤਣ ਬਾਅਦ ਵੀ ਪੁਲਿਸ ਨੇ ਲੜਕੀ ਦੀ ਨਨਾਣ ਨੂੰ ਗ੍ਰਿਫਤਾਰ ਨਹੀਂ ਕੀਤਾ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਐ। ਉਧਰ ਮੌਕੇ ਤੇ ਪਹੁੰਚੇ ਐਸਐਸਪੀ ਆਰ ਹੀਨਾ ਗੁਪਤਾ ਨੇ ਕਿਹਾ ਕਿ ਬਾਕੀ ਰਹਿੰਦੇ ਮੁਲਜਮਾਂ ਦੀ ਗ੍ਰਿਫਤਾਰੀ ਲਈ 2 ਦਿਨ ਦਾ ਸਮਾਂ ਲਿਆ ਗਿਆ ਐ ਅਤੇ ਮੁਲਜਮਾਂ ਨੂੰ ਛੇਤੀ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here