ਪੰਜਾਬ ਸੰਗਰੂਰ ਦੇ ਧੂਰੀ ’ਚ ਅਵਾਰਾ ਪਸ਼ੂਆਂ ਦਾ ਕਹਿਰ/ ਸ਼ੋਅਰੂਮ ਅੰਦਰ ਦਾਖਲ ਹੋਏ ਲੜਦੇ ਅਵਾਰਾ ਪਸ਼ੂ By admin - February 11, 2026 0 3 Facebook Twitter Pinterest WhatsApp ਪੰਜਾਬ ਅੰਦਰ ਆਵਾਰਾ ਪਸ਼ੂਆਂ ਕਾਰਨ ਹਾਦਸੇ ਵਾਪਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਸੰਗਰੂਰ ਦੇ ਧੂਰੀ ਤੋਂ ਸਾਹਮਣੇ ਆਇਆ ਹੈ, ਜਿੱਥੇ ਐਮਜੀਐਮ ਮਾਰਕੀਟ ਅੰਦਰ ਦੋ ਲੜਦੇ ਹੋਏ ਆਵਾਰਾ ਪਸ਼ੂ ਇੱਥੇ ਸਥਿਤ ਸ਼ੋਅਰੂਮ ਅੰਦਰ ਆ ਵੜੇ। ਰਾਤ 8 ਵਜੇ ਦੇ ਕਰੀਬ ਵਾਪਰੀ ਇਸ ਘਟਨਾ ਸਮੇਂ ਸ਼ੋਅਰੂਮ ਅੰਦਰ ਕਈ ਗ੍ਰਾਹਕ ਮੌਜੂਦ ਸਨ, ਜਿਨ੍ਹਾਂ ਨੇ ਭੱਜ ਕੇ ਜਾਨ ਬਚਾਈ। ਇਸ ਹਾਦਸੇ ਵਿਚ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਸ਼ੋਅਰੂਮ ਅੰਦਰ ਪਏ ਸਾਮਾਨ ਦਾ ਭਾਰੀ ਨੁਕਸਾਨ ਹੋਇਆ ਹੈ। ਸ਼ੋਅਰੂਮ ਮਾਲਕਾਂ ਪ੍ਰਸ਼ਾਸਨ ਤੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਦੇ ਹੋ ਰਹੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ।