ਫਤਿਹਗੜ੍ਹ ’ਚ ਆਗਣਵਾੜੀ ਵਰਕਰਾਂ ਦਾ ਧਰਨਾ/ ਸਰਕਾਰ ਦੀ ਪੋਸ਼ਣ ਅਭਿਆਨ ਯੋਜਨਾ ਦਾ ਕੀਤਾ ਬਾਈਕਾਟ

0
7

ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੀਆਂ ਆ ਰਹੀਆਂ ਆਗਣਵਾੜੀ ਵਰਕਰਾਂ ਨੇ ਸਰਕਾਰ ਖਿਲਾਫ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਐ। ਇਸੇ ਤਹਿਤ ਅੱਜਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਮੀਡੀਆ ਗੱਲਬਾਤ ਕਰਦਿਆਂ ਯੂਨੀਅਨ ਦੀ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਕਿਹਾ ਕਿ ਸਰਕਾਰ ਨਿਤ ਨਵਾਂ ਪੈਂਤਰਾ ਸੁੱਟ ਕੇ ਗਰੀਬ ਬੱਚਿਆਂ ਦੇ ਮੂੰਹੋਂ ਨਵਾਲਾ ਖੋਣ ਦੀਆਂ  ਕੋਸ਼ਿਸ਼ਾਂ ਕਰ ਰਹੀ ਐ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਗਣਵਾੜੀ ਵਰਕਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਸ ਦਾ ਹਸ਼ਰ ਵੀ ਪਹਿਲੀਆਂ ਸਰਕਾਰਾਂ ਵਾਲੇ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵਤੀਰੇ ਨੂੰ ਵੇਖਦਿਆਂ ਮੁਲਾਜ਼ਮ ਯੂਨੀਅਨ ਦੇ ਵਰਕਰਾਂ ਨੇ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਪੋਸ਼ਣ ਅਭਿਆਨ ਯੋਜਨਾ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਕਿਉਂਕਿ ਇਸ ਤਹਿਤ ਸਰਕਾਰ ਵੱਲੋਂ ਲਾਭਪਾਤਰੀਆਂ ਤੋਂ ਫੇਸ ਆਈਡੀ ਤੇ ਕੇਵਾਈਸੀ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ‘ਆਪ’ ਵੱਲੋਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਰਕਰਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਜਦੋਂ ਕਿ ਪਹਿਲਾਂ ਅਕਾਲੀ ਅਤੇ ਕਾਂਗਰਸੀਆ ਨੇ ਵੀ ਯੂਨੀਅਨ ਨਾਲ ਮੱਥਾ ਲਗਾਇਆ ਸੀ ਤੇ ਉਹ ਮੁੜ ਕੇ ਸੱਤਾ ਵਿੱਚ ਹੀ ਨਹੀਂ ਆਏ।

LEAVE A REPLY

Please enter your comment!
Please enter your name here