Uncategorized ਅਜਨਾਲਾ ’ਚ ਭਿਆਨਕ ਸੜਕ ਹਾਦਸੇ ਦੌਰਾਨ ਮਾਂ-ਪੁੱਤਰ ਦੀ ਮੌਤ/ ਦਵਾਈ ਲੈਣ ਜਾਦਿਆਂ ਨੂੰ ਟਰੈਕਟਰ ਨੇ ਮਾਰੀ ਟੱਕਰ/ ਪੁਲਿਸ ਨੇ ਲਾਸ਼ਾਂ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ By admin - May 20, 2025 0 8 Facebook Twitter Pinterest WhatsApp ਅਜਨਾਲਾ ਦੇ ਚੁਗਾਵਾਂ ਰੋਡ ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮਾਂ-ਪੁੱਤਰ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਪਿੰਡ ਉੱਠੀਆਂ ਵਾਸੀ ਜੋਗਿੰਦਰ ਕੁਮਾਰ ਆਪਣੀ ਮਾਤਾ ਕੈਲਾਸ਼ ਰਾਣੀ ਨਾਲ ਦਵਾਈ ਲੈਣ ਜਾ ਰਿਹਾ ਸੀ ਕਿ ਪਿੰਡ ਬੋਹਲੀਆਂ ਨੇੜੇ ਉਨ੍ਹਾਂ ਦੇ ਮੋਟਰਸਾਈਕਲ ਦੀ ਟਰੈਕਟਰ ਨਾਲ ਟੱਕਰ ਹੋ ਗਈ। ਟੱਕਰ ਐਨੀ ਭਿਆਨਕ ਸੀ ਕਿ ਦੋਵੇਂ ਮਾਂ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦੇਣ ਦੀ ਹੋਏ ਐਸਐਚਓ ਅਜਨਾਲਾ ਨੇ ਦੱਸਿਆ ਕਿ ਦੋਵੇਂ ਮਾਂ-ਪੁੱਤਰ ਅਜਨਾਲਾ ਤੋਂ ਦਵਾਈ ਲੈ ਕੇ ਆ ਰਿਹਾ ਸੀ ਜਦਕਿ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਪੁਲਿਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।