ਕਾਂਗਰਸੀ ਸਾਂਸਦ ਰਾਜਾ ਵੜਿੰਗ ਦਾ ਬਿੱਟੂ ’ਤੇ ਪਲਟਵਾਰ/ ਗੱਦਾਰ ਦੇ ਨਾਲ ਨਾਲ ਨਾਸ਼ੁਕਰਾ ਹੋਣ ਦੇ ਲਾਏ ਇਲਜ਼ਾਮ/ ਪਾਰਟੀ ਵੱਲੋਂ ਕੀਤੇ ਅਹਿਸਾਨ ਕਰਵਾਏ ਯਾਦ

0
3

ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਲੁਧਿਆਣਾ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੇ ਵੱਡਾ ਸ਼ਬਦੀ ਹਮਲਾ ਬੋਲਿਆ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਰਵਨੀਤ ਬਿੱਟੂ ਸਿਰਫ ਇਕ ਗੱਦਾਰ ਹੀ ਨਹੀਂ ਹੈ ਸਗੋਂ ਇਕ ਨਾਸ਼ੁਕਰਾ ਵੀ ਹੈ। ਸ੍ਰੀ ਆਨੰਦਪੁਰ ਸਾਹਿਬ ਦੀ ਟਿਕਟ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਬਿੱਟੂ ਨੂੰ ਲੋਕ ਸਭਾ ਮੈਂਬਰ ਬਣਾਉਣ ਤੋਂ ਇਲਾਵਾ ਮੰਤਰੀ ਤਕ ਬਣਾਇਆ ਪਰ ਬਿੱਟੂ ਅੰਦਰਖਾਤੇ ਭਾਜਪਾ ਨਾਲ ਯਾਰੀ ਪੁਗਾਉਂਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਬਿੱਟੂ ਨੂੰ ਆਨੰਦਪੁਰ ਸਾਹਿਬ ਵਿੱਚ ਰੱਖ ਕੇ ਉਸਦਾ ਪਹਿਲਾ ਕਾਰਜਕਾਲ ਸੰਭਵ ਬਣਾਇਆ, ਫਿਰ ਜਦੋਂ ਉਹ ਉੱਥੋਂ ਨਹੀਂ ਜਿੱਤ ਸਕਿਆ, ਤਾਂ ਉਸਨੂੰ ਲੁਧਿਆਣਾ ਭੇਜ ਦਿੱਤਾ ਗਿਆ ਜਿੱਥੇ ਉਸਨੇ ਕਾਂਗਰਸੀ ਵਰਕਰਾਂ ਦੇ ਸਮਰਥਨ ਨਾਲ ਦੋ ਵਾਰ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਜੇ ਬਿੱਟੂ ਇੰਨੇ ਹੀ ਮਜ਼ਬੂਤ ਨੇਤਾ ਸਨ, ਤਾਂ ਭਾਜਪਾ ਦੀ ਟਿਕਟ ’ਤੇ ਚੋਣ ਕਿਉਂ ਨਹੀਂ ਜਿੱਤ ਸਕੇ।

LEAVE A REPLY

Please enter your comment!
Please enter your name here