ਪੰਜਾਬ ਜਲੰਧਰ ’ਚ ਕੱਟਿਆ ਸਿਰ ਬਰਾਮਦ ਨਾਲ ਦਹਿਸ਼ਤ/ ਖਾਲੀ ਪਲਾਟ ਅੰਦਰ ਪਿਆ ਮਿਲਿਆ ਸਿਰ/ ਪੁਲਿਸ ਨੇ ਸਿਰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ By admin - February 6, 2026 0 3 Facebook Twitter Pinterest WhatsApp ਜਲੰਧਰ ਸ਼ਹਿਰ ਦੇ ਸੂਰਿਆ ਐਨਕਲੇਵ ਇਲਾਕੇ ਅੰਦਰ ਹਾਲਾਤ ਇਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਲੋਕਾਂ ਨੇ ਇੱਥੇ ਇਕ ਖਾਲੀ ਪਲਾਟ ਅੰਦਰ ਕੱਟਿਆ ਹੋਇਆ ਸਿਰ ਪਿਆ ਵੇਖਿਆ। ਪੁਲਿਸ ਦੀ ਮੁਢਲੀ ਜਾਂਚ ਦੌਰਾਨ ਇਹ ਸਿਰ ਕਿਸੇ ਇਨਸਾਨ ਜਾਂ ਜਾਨਵਰ ਦਾ ਹੋਣ ਦੀ ਪੁਸ਼ਟੀ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਅਸ਼ੋਕ ਨਾਮ ਦੇ ਸਖਸ਼ ਨੇ ਇਕ ਕੁੱਤੇ ਨੂੰ ਸਿਰ ਲੈ ਕੇ ਘੁੰਮਦੇ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚੀ ਪੁਲਿਸ ਨੇ ਸਿਰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਬਕਾ ਕੌਂਸਲਰ ਸ਼ੈਲੀ ਖੰਨਾ ਨੇ ਦੱਸਿਆ ਕਿ ਅਸ਼ੋਕ ਨਾਮ ਦੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਇੱਕ ਕੁੱਤਾ ਕੱਟੇ ਹੋਏ ਸਿਰ ਨਾਲ ਇਲਾਕੇ ਵਿੱਚ ਘੁੰਮ ਰਿਹਾ ਹੈ। ਫਿਰ ਉਹ ਮੌਕੇ ‘ਤੇ ਗਈ ਅਤੇ ਪੁਲਿਸ ਨੂੰ ਸੂਚਿਤ ਕੀਤਾ। ਸਾਬਕਾ ਕੌਂਸਲਰ ਦੇ ਅਨੁਸਾਰ, ਕੁੱਤੇ ਨੇ ਸਿਰ ਦੇ ਕੁਝ ਹਿੱਸੇ ਨੂੰ ਨੁਕਸਾਨ ਪਹੁੰਚਾ ਦਿੱਤਾ ਸੀ। ਪ੍ਰਤੱਖਦਰਸ਼ੀਆਂ ਮੁਤਾਬਕ ਕੁੱਤੇ ਦੇ ਮੂੰਹ ਵਿੱਚ ਇੱਕ ਬੱਚੇ ਦਾ ਸਿਰ ਦੇਖਣ ਦੀ ਰਿਪੋਰਟ ਦਿੱਤੀ। ਸ਼ੁਰੂ ਵਿੱਚ, ਉਹ ਡਰ ਦੇ ਮਾਰੇ ਮੌਕੇ ਤੋਂ ਚਲਾ ਗਿਆ, ਪਰ ਬਾਅਦ ਵਿੱਚ ਵਾਪਸ ਆਇਆ ਅਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਮੌਕੇ ‘ਤੇ ਪਹੁੰਚੇ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਕਿਸਦੀ ਖੋਪੜੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਇੱਕ ਫੋਰੈਂਸਿਕ ਟੀਮ ਬੁਲਾਈ ਗਈ ਹੈ। ਫੋਰੈਂਸਿਕ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਸਕੇਗੀ।