ਅੰਮ੍ਰਿਤਸਰ ਦੀ ਧੀ ਨੇ ਚਮਕਾਇਆ ਜ਼ਿਲ੍ਹੇ ਦਾ ਨਾਮ/ ਪੀਐਮ ਮੋਦੀ ਨਾਲ ਕੀਤੀ ਸਿੱਧੀ ਮੁਲਾਕਾਤ/ ਪੰਜਾਬ ਤੋਂ ਟਾਪ-20 ’ਚ ਬਣਾਈ ਥਾਂ

0
2

ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਧੀ ਦੀਆ ਸ਼ਰਮਾ ਨੇ ਦੇਸ਼ ਪੱਧਰ ’ਤੇ ਨਾ ਸਿਰਫ਼ ਆਪਣੇ ਪਰਿਵਾਰ ਬਲਕਿ ਪੂਰੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ‘ਵਿਕਸਿਤ ਭਾਰਤ ਯੰਗ ਲੀਡਰ ਡਾਇਲੋਗ’ ਪ੍ਰੋਗਰਾਮ ਤਹਿਤ ਉਸਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਸਿੱਧੀ ਮੁਲਾਕਾਤ ਕਰਨ ਅਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਸੁਨਹਿਰਾ ਮੌਕਾ ਮਿਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੀਆ ਸ਼ਰਮਾ ਨੇ ਦੱਸਿਆ ਕਿ ਉਹ ਇੱਕ ਭਾਰਤ ਵਲੰਟੀਅਰ ਹੈ ਅਤੇ ਇਹ ਉਸਦੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਪਲ ਸੀ।
ਦੀਆ ਨੇ ਦੱਸਿਆ ਕਿ ਇਹ ਪ੍ਰੋਗਰਾਮ ਮਿਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ ਵੱਲੋਂ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਤਹਿਤ 12 ਜਨਵਰੀ ਨੂੰ ਉਸਦੀ ਮੁਲਾਕਾਤ ਪ੍ਰਧਾਨ ਮੰਤਰੀ ਨਾਲ ਹੋਈ। ਉਸਨੇ ਪ੍ਰਧਾਨ ਮੰਤਰੀ ਦੇ ਸਾਹਮਣੇ “ਮੇਕਿੰਗ ਇੰਡੀਆ ਦ ਸਟਾਰਟਅਪ ਕੈਪੀਟਲ ਆਫ਼ ਦ ਵਰਲਡ” ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਯੁਵਾ ਸ਼ਕਤੀ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਉਸਨੇ ਦੱਸਿਆ ਕਿ ਇਸ ਪੂਰੇ ਪ੍ਰਕਿਰਿਆ ਦੀ ਸ਼ੁਰੂਆਤ ਸਤੰਬਰ ਮਹੀਨੇ ਵਿੱਚ ਇੱਕ ਆਨਲਾਈਨ ਕਵਿਜ਼ ਰਾਹੀਂ ਹੋਈ, ਜਿਸਨੂੰ ‘ਵਿਕਸਿਤ ਭਾਰਤ ਯੰਗ ਲੀਡਰ ਡਾਇਲੋਗ ਕਵਿਜ਼’ ਕਿਹਾ ਗਿਆ। ਇਸ ਤੋਂ ਬਾਅਦ ਐਸੇ ਰਾਊਂਡ, ਸਟੇਟ ਲੈਵਲ ਪੀਪੀਟੀ ਚੈਲੇਂਜ ਅਤੇ ਇੰਟਰਵਿਊ ਰਾਊਂਡ ਕਰਵਾਏ ਗਏ। ਅਖੀਰ ਵਿੱਚ ਦੇਸ਼ ਭਰ ’ਚੋਂ ਲਗਭਗ 3000 ਯੁਵਾ ਦੀ ਚੋਣ ਹੋਈ, ਜਿਨ੍ਹਾਂ ਨੇ ਭਾਰਤ ਮੰਡਪਮ ਵਿੱਚ ਆਪਣੇ ਆਈਡੀਆ ਜਿਊਰੀ ਮੈਂਬਰਾਂ ਅਤੇ ਮੈਨਟਰਾਂ ਸਾਹਮਣੇ ਪੇਸ਼ ਕੀਤੇ।
ਇਨ੍ਹਾਂ ਵਿੱਚੋਂ ਟਾਪ-20 ਯੁਵਾ ਦੀ ਚੋਣ ਕੀਤੀ ਗਈ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਸਾਹਮਣੇ ਬੋਲਣ ਦਾ ਮੌਕਾ ਮਿਲਿਆ। ਪੰਜਾਬ ਦੀ ਨੁਮਾਇੰਦਗੀ ਕਰਦਿਆਂ ਦੀਆ ਸ਼ਰਮਾ ਨੇ ਸਟਾਰਟਅਪ ਸਪੋਰਟ ਮਿਸ਼ਨ ਸੈਲ, ਇੰਡੀਅਨ ਐਂਬੈਸੀਜ਼ ਵਿੱਚ ਸਟਾਰਟਅਪ ਡੈਸਕ, ਅਤੇ ਰੀਅਲ ਲਾਈਫ ਸਮੱਸਿਆਵਾਂ ਦਾ ਹੱਲ ਲੱਭਣ ਵਾਲੇ ਸਟਾਰਟਅਪਸ ਨੂੰ ਸਹਾਇਤਾ ਦੇਣ ਦੀ ਗੱਲ ਰੱਖੀ। ਉਸਨੇ ਦੱਸਿਆ ਕਿ ਇਨ੍ਹਾਂ ਵਿਚਾਰਾਂ ਦੀ ਝਲਕ ਯੂਨੀਅਨ ਬਜਟ 2026 ਵਿੱਚ ਵੀ ਨਜ਼ਰ ਆ ਰਹੀ ਹੈ। ਦੀਆ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਸਦੇ ਵਿਚਾਰ ਧਿਆਨ ਨਾਲ ਸੁਣੇ ਅਤੇ ਸੁਝਾਅ ਦਿੱਤਾ ਕਿ ਉਹ ਇਨ੍ਹਾਂ ਵਿਚਾਰਾਂ ’ਤੇ ਬਲੌਗ ਅਤੇ ਵਲੌਗ ਬਣਾਕੇ ਹੋਰ ਨੌਜਵਾਨਾਂ ਤੱਕ ਪਹੁੰਚਾਏ।
ਉਸਨੇ ਦੱਸਿਆ ਕਿ ਉਹ ਇੱਕ ਸਿਵਿਲ ਸਰਵਿਸ ਐਸਪਰੈਂਟ ਹੈ ਅਤੇ ਆਈਏਐਸ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਨਾਲ ਮਿਲਣਾ ਉਸਦੇ ਮਿਸ਼ਨ ਵੱਲ ਇੱਕ ਵੱਡਾ ਕਦਮ ਹੈ।  ਅਖੀਰ ਵਿੱਚ ਨੌਜਵਾਨਾਂ ਲਈ ਸੰਦੇਸ਼ ਦਿੰਦਿਆਂ ਦੀਆ ਨੇ ਕਿਹਾ ਕਿ ਜੇ ਤੁਹਾਡੇ ਕੋਲ ਆਈਡੀਆ ਹਨ ਤਾਂ ਉਹਨਾਂ ਨੂੰ ਘਰ ਵਿੱਚ ਨਾ ਰੱਖੋ। ਮਾਈ ਭਾਰਤ ਪੋਰਟਲ ਵਰਗੇ ਪਲੇਟਫਾਰਮਾਂ ’ਤੇ ਜਾ ਕੇ ਮੌਕਿਆਂ ਦਾ ਲਾਭ ਉਠਾਓ, ਭਾਗੀਦਾਰੀ ਕਰੋ ਅਤੇ ਆਪਣੇ ਵਿਚਾਰ ਬੇਝਿਝਕ ਸਾਹਮਣੇ ਲਿਆਓ। ਤੁਹਾਡੀ ਆਵਾਜ਼ ਵੀ ਇੱਕ ਦਿਨ ਦੇਸ਼ ਹੀ ਨਹੀਂ, ਸਗੋਂ ਦੁਨੀਆਂ ਤੱਕ ਜ਼ਰੂਰ ਗੂੰਜੇਗੀ।

LEAVE A REPLY

Please enter your comment!
Please enter your name here