ਪੰਜਾਬ ਪਟਿਆਲਾ ਪੁਲਿਸ ਦਾ ਲੜਾਈ ਮਾਮਲੇ ’ਚ ਐਕਸ਼ਨ/ ਵੀਡੀਓ ਵਾਇਰਲ ਹੋਣ ਬਾਅਦ ਸ਼ੁਰੂ ਕੀਤੀ ਕਾਰਵਾਈ By admin - February 6, 2026 0 2 Facebook Twitter Pinterest WhatsApp ਪਟਿਆਲਾ ਪੁਲਿਸ ਨੇ ਲੜਾਈ ਦੀ ਵਾਇਰਲ ਮਾਮਲੇ ਵਿਚ ਕੁੱਝ ਲੋਕਾਂ ਖਿਲਾਫ ਕਾਰਵਾਈ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਵਨ ਸਤਨਾਮ ਸਿੰਘ ਨੇ ਦੱਸਿਆ ਕਿ ਦੇਰ ਰਾਤ ਪਟਿਆਲਾ ਦੇ ਪੋਲੋ ਗਰਾਊਂਡ ਦੇ ਨਜ਼ਦੀਕ ਲੜਾਈ ਹੋਣ ਦੀ ਵੀਡੀਓ ਸਾਹਮਣੇ ਆਈ ਸੀ, ਜਿਸ ਨੂੰ ਲੈ ਕੇ ਇੱਕ ਵਿਅਕਤੀ ਹਸਪਤਾਲ ਦਾਖਲ ਹੋਇਆ ਹੈ, ਜਿਸ ਦੇ ਬਿਆਨਾਂ ਉਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੇਰ ਰਾਤ ਤੱਕ ਖੋਲਣ ਵਾਲੀਆਂ ਰੇਹੜੀਆਂ ਜਾਂ ਫੂਡ ਸਟਾਲਾ ਦੇ ਉੱਤੇ ਪਹਿਲਾਂ ਵੀ ਪੁਲਿਸ ਸਮੇਂ ਸਮੇਂ ਤੇ ਚੈਕਿੰਗ ਕਰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਉਚ ਅਧਿਕਾਰੀਆਂ ਵੱਲੋਂ ਸ਼ਰਾਬ ਪੀ ਕੇ ਹੁਲੜਬਾਜੀ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਦੇ ਚਲਦਿਆਂ ਅਜਿਹੇ ਅਨਸਰਾਂ ਦੇ ਨਜਰ ਰੱਖੀ ਜਾ ਰਹੀ ਹੈ ਅਤੇ ਸ਼ਹਿਰ ਵਿਚ ਕਿਸੇ ਨੂੰ ਹੁੱਲੜਬਾਜ਼ੀ ਕਰਨ ਜਾਂ ਕਾਨੂੰਨ ਤੋੜਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।