ਗੁਰਦਾਸਪੁਰ ਵਾਸੀ ਨੌਜਵਾਨ ਨਾਲ ਵਿਆਹ ਦੇ ਨਾਮ ’ਤੇ ਠੱਗੀ/ ਵਿਦੇਸ਼ ਭੇਜੀ ਪਤਨੀ ’ਤੇ ਲਾਏ ਠੱਗੀ ਦੇ ਇਲਜ਼ਾਮ

0
2

ਗੁਰਦਾਸਪੁਰ ਵਾਸੀ ਇਕ ਨੌਜਵਾਨ ਨੇ ਵਿਦੇਸ਼ ਰਹਿੰਦੀ ਪਤਨੀ ਉਤੇ ਧੋਖਾਧੜੀ ਦੇ ਇਲਜਾਮ ਲਾਏ ਹਨ। ਸਾਹਿਲ ਗਿੱਲ ਨਾਮ ਦੇ ਨੌਜਵਾਨ ਦਾ ਦਾਅਵਾ ਹੈ ਕਿ ਉਸ ਨੇ ਇੰਸਟਾਗਰਾਮ ’ਤੇ ਦੋਸਤ ਬਣੀ ਫਾਜਿਲਕਾ ਵਾਸੀ ਲੜਕੀ ਨਾਲ ਵਿਆਹ ਕਰਵਾ ਕੇ ਉਸ ਨੂੰ ਆਪਣੇ ਖਰਚੇ ਉਤੇ ਵਿਦੇਸ਼ ਭੇਜਿਆ ਸੀ ਪਰ ਹੁਣ ਉਸ ਨੇ ਉਸ ਨੂੰ ਵਿਦੇਸ਼ ਬੁਲਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ। ਨੌਜਵਾਨ ਨੇ ਵਿਆਹ ਕਰਵਾਉਣ ਦੇ ਸਬੂਤ ਅਤੇ ਵਿਦੇਸ਼ ਭੇਜਣ ਉਤੇ ਕੀਤੇ ਖਰਚੇ ਦੇ ਸਬੂਤ ਦਿਖਾਉਂਦਿਆਂ ਇਨਸਾਫ ਮੰਗਿਆ ਹੈ।
ਸਾਹਿਲ ਗਿੱਲ ਦਾ ਕਹਿਣਾ ਹੈ ਕਿ ਉਸ ਦੀ ਫਾਜਿਲਕਾ ਵਾਸੀ ਲੜਕੀ ਨਾਲ ਇੰਸਟਾਗਰਾਮ ਉਤੇ ਦੋਸਤੀ ਹੋਈ ਸੀ। ਉਸ ਨੇ ਚਰਚ ਵਿਚ ਬਾਕਾਇਦਾ ਵਿਆਹ ਕਰਵਾਇਆ ਸੀ ਅਤੇ ਅਦਾਲਤ ਵਿਚ ਕੋਰਟ ਮੈਰਿਜ ਰਜਿਸਟਰਡ ਵੀ ਕਰਵਾਈ ਸੀ ਅਤੇ ਫਿਰ ਆਪਣਾ ਖਰਚਾ ਕਰ ਕੇ ਨੂੰ ਲੜਕੀ ਨੂੰ ਵਿਦੇਸ਼ ਭੇਜ ਦਿੱਤਾ। ਉਸ ਨੇ ਕਿਹਾ ਕਿ ਲੜਕੀ ਨਾਲ ਉਸ ਨੂੰ ਵੀ ਵਿਦੇਸ਼ ਬੁਲਾਉਣ ਦੀ ਗੱਲ਼ ਹੋਈ ਸੀ ਪਰ ਵਿਦੇਸ਼ ਜਾ ਕੇ ਉਹ ਉਸ ਨੂੰ ਵਿਦੇਸ਼ ਬੁਲਾਉਣ ਤੋਂ ਮੁਕਰ ਗਈ ਹੈ।
ਉਸ ਨੇ ਕਿਹਾ ਕਿ ਮਾਮਲੇ ਦੀ ਐਫਆਈਆਰ ਵੀ ਦੋ ਸਾਲ ਪਹਿਲਾਂ ਦਰਜ ਹੋ ਗਈ ਜਿਸ ਵਿੱਚ ਲੜਕੀ ਲੜਕੇ ਦੇ ਪਿਤਾ ਤੇ ਲੜਕੀ ਦੀ ਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਪਰ ਉਹਨਾਂ ਦੀ ਜਮਾਨਤ ਹੋ ਗਈ ਹੈ। ਲੜਕੇ ਦਾ ਇਲਜਾਮ ਹੈ ਕਿ ਉਹ ਖੁਦ ਡਿਪਰੈਸ਼ਨ ਅਤੇ ਹੋਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਛੇਤੀ ਕਾਰਵਾਈ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here