ਨਾਭਾ ’ਚ ਪੀਆਰਟੀਸੀ ਦੀ ਬੱਸ ਨੂੰ ਹਾਦਸਾ/ ਤੇਜ਼ ਰਫਤਾਰ ਕਾਰ ਨੂੰ ਬਚਾਉਂਦਿਆਂ ਕੱਚੇ ਉਤਰੀ ਬੱਸ/ ਜਾਨੀ-ਮਾਲੀ ਨੁਕਸਾਨ ਤੋਂ ਬਚਾਅ

0
2

ਨਾਭਾ ਦੇ ਛੀਂਟਾਵਾਲਾ ਰੋਡ ਉਤੇ ਅੱਜ ਉਸ ਵੇਲੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ ਜਦੋਂ ਸਵਾਰੀਆਂ ਨਾਲ ਭਰੀ ਪੀਆਰਟੀਸੀ ਦੀ ਬੱਸ ਇਕ ਤੇਜ਼ ਰਫਤਾਰ ਕਾਰ ਨੂੰ ਬਚਾਉਂਦਿਆਂ ਕੱਚੇ ਉਤਰ ਗਈ। ਗਨੀਮਤ ਇਹ ਰਹੀ ਕਿ ਬੱਸ ਇਕਦਮ ਸਾਈਡ ਤੇ ਜਾ ਕੇ ਰੁਕ ਗਈ। ਜੇਕਰ ਬੱਸ ਕੰਟਰੋਲ ਨਾ ਹੁੰਦੀ ਤਾਂ ਅੱਗੇ ਖਤਾਨਾ ਵਿਚ ਉਤਰ ਸਕਦੀ ਸੀ, ਜਿਸ ਨਾਲ ਵੱਡਾ ਨੁਕਸਾਨ ਹੋ ਸਕਦੀ ਸੀ। ਡਰਾਈਵਰ ਦੇ ਦੱਸਣ ਮੁਤਾਬਕ ਇਹ ਬੱਸ ਬਰਨਾਲਾ ਤੋਂ ਅੰਬਾਲਾ ਜਾ ਰਹੀ ਸੀ, ਤਾਂ ਅਚਾਨਕ ਨਾਭਾ ਛੀਟਾਂਵਾਲਾ ਰੋਡ ਤੇ ਸਾਹਮਣੇ ਆ ਰਹੀ ਤੇ ਰਫਤਾਰ ਗੱਡੀ ਨੂੰ ਬਚਾਉਂਦੇ ਬਚਾਉਂਦੇ ਬੱਸ ਸੜਕ ਤੋਂ ਉਤਰ ਗਈ। ਇਸ ਹਾਦਸੇ ਵਿਚ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ ਅਤੇ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ ਅਤੇ ਬੱਸ ਨੂੰ ਨੁਕਸਾਨ ਤੋਂ ਵੀ ਬਚਾਅ ਰਿਹਾ ਹੈ।

LEAVE A REPLY

Please enter your comment!
Please enter your name here