Uncategorized ਨੰਗਲ ’ਚ ਚੋਰਾਂ ਨੇ ਗੱਡੀਆਂ ਨੂੰ ਬਣਾਇਆ ਨਿਸ਼ਾਨਾ/ ਗੱਡੀ ਦੇ ਟਾਇਰ ਤੇ ਬੈਟਰੀਆਂ ਲਾਹ ਕੇ ਹੋਏ ਫਰਾਰ By admin - May 19, 2025 0 7 Facebook Twitter Pinterest WhatsApp ਨੰਗਲ ਸ਼ਹਿਰ ਅੰਦਰ ਚੋਰਾਂ ਦੀਆਂ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਨੇ। ਚੋਰ ਹੁਣ ਲੋਕਾਂ ਦੇ ਘਰਾਂ ਦੁਕਾਨਾਂ ਤੋਂ ਇਲਾਵਾ ਬਾਹਰ ਖੜ੍ਹੇ ਵਾਹਨਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗੇ ਨੇ। ਇਸ ਦੀ ਤਾਜ਼ਾ ਮਿਸਾਲ ਨੰਗਲ ਤਹਿਸੀਲ ਦੇ ਪਿੰਡ ਬਾਂਸ ਤੋਂ ਸਾਹਮਣੇ ਆਈ ਐ, ਜਿੱਥੇ ਚੋਰ ਇਕ ਕਾਰ ਦੇ ਚਾਰੋ ਟਾਇਰ ਖੋਲ੍ਹ ਕੇ ਫਰਾਰ ਹੋ ਗਏ। ਚੋਰਾਂ ਨੇ ਨਾਲ ਖੜ੍ਹੇ ਇਕ ਟੈਪੂ ਦੀ ਬੈਟਰੀ ਵੀ ਚੋਰੀ ਕਰ ਲਈ। ਪਿੰਡ ਵਾਸੀਆਂ ਨੂੰ ਘਟਨਾ ਦਾ ਸਵੇਰ ਵੇਲੇ ਪਤਾ ਚੱਲਿਆ। ਚੋਰਾਂ ਨੇ ਕਾਰ ਨੂੰ ਜੈਕ ਅਤੇ ਲੱਕੜੀ ਸਹਾਰੇ ਖੜ੍ਹੀ ਕਰ ਕੇ ਚਾਰੋ ਟਾਇਰ ਖੋਲ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਲੋਕਾਂ ਦਾ ਕਹਿਣਾ ਐ ਕਿ ਉਹ ਕਿਸੇ ਵਿ ਅਣਜਾਣ ਵਿਅਕਤੀ ਨੂੰ ਪਿੰਡ ਅੰਦਰ ਦਾਖਲ ਨਹੀਂ ਹੋਣ ਦੇਣਗੇ। ਇਸ ਸਬੰਧੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਐ। ਉਧਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।