ਮਾਲੇਰਕੋਟਲਾ ਪੁਲਿਸ ਵੱਲੋਂ ਚੋਰ ਗਰੋਹ ਦਾ ਪਰਦਾਫਾਸ਼/ ਏਅਰਟੈਲ ਟਾਵਰ ਤੋਂ ਬੀਟੀਐਸ ਕਾਰਡ ਕਰਦੇ ਸੀ ਚੋਰੀ/ 6 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ

0
3

ਮਾਲੇਰਕੋਟਲਾ ਪੁਲਿਸ ਨੇ ਏਅਰਟੈਲ ਟਾਵਰਾਂ ਤੋਂ ਬੀਟੀਐਸ ਕਾਰਡ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਹ ਕਾਰਵਾਈ 9 ਅਕਤੂਬਰ ਨੂੰ ਮੋਹਾਲੀ ਦੇ ਪਿੰਡ ਏਅਰਟੈਲ ਟਾਵਰ ਤੋਂ ਬੀਟੀਐਸ ਕਾਰਡ ਚੋਰੀ ਹੋਣ ਦੇ ਮਾਮਲੇ ਵਿਚ ਕੀਤੀ ਹੈ। ਫੜੇ ਗਏ ਮੁਲਜਮਾਂ ਦੀ ਪਛਾਣ ਅਖਿਲੇਸ਼ ਉਰਫ਼ ਅਖਿਲ, ਸਚਿਨ, ਸ਼ਮਸ਼ੇਰ, ਪੰਕਜ, ਸਮੀਰ ਅਤੇ ਨਫੀਸ ਵਜੋਂ ਹੋਈ ਹੈ। ਪੁਲਿਸ ਨੇ ਮੁਲਜਮਾਂ ਤੋਂ ਇਕ ਕਾਰ, ਬੈਟਰੀਆਂ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਰਿਮਾਂਡ ਹਾਸਲ ਕੀਤਾ। ਪੁੱਛਗਿੱਛ ਦੌਰਾਨ, ਇਸ ਗਿਰੋਹ ਦੇ ਹੋਰ ਮਾਮਲਿਆਂ ਅਤੇ ਸਾਥੀਆਂ ਬਾਰੇ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here