ਪੰਜਾਬ ਲੁਧਿਆਣਾ ’ਚ ਨੌਸਰਬਾਜ਼ ਵੱਲੋਂ ਸਾਈਬਰ ਠੱਗੀ/ ਜਾਅਲੀ ਭੁਗਤਾਨ ਜ਼ਰੀਏ 8500 ਲੈ ਕੇ ਫਰਾਰ By admin - February 4, 2026 0 2 Facebook Twitter Pinterest WhatsApp ਲੁਧਿਆਣਾ ਦੇ ਕੇਸਰ ਗੰਜ ਮੰਡੀ ਇਲਾਕੇ ਅੰਦਰ ਜਾਅਲੀ ਭੁਗਤਾਨ ਜ਼ਰੀਏ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਗ੍ਰਾਹਕ ਬਣ ਕੇ ਆਇਆ ਨੌਸਰਬਾਜ਼ ਜਾਅਲੀ ਭੁਗਤਾਨ ਕਰ ਕੇ 8500 ਰੁਪਏ ਦੇ ਸੁੱਕੇ ਮੇਵੇ ਲੈ ਕੇ ਫਰਾਰ ਹੋ ਗਿਆ। ਠੱਗ ਦੀਆਂ ਗਤੀਵਿਧੀਆਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ ਨੇ। ਜਾਣਕਾਰੀ ਅਨੁਸਾਰ ਇਹ ਠੱਗ ਕੇਸਰ ਗੰਜ ਮੰਡੀ ਵਿੱਚ ਸਥਿਤ ਮਾਧਵ ਰਾਘਵ ਡਰਾਈ ਫਰੂਟਸ ਐਂਡ ਕਰਿਆਨੇ ਦੀ ਦੁਕਾਨ ਤੇ ਗ੍ਰਾਹਕ ਬਣ ਕੇ ਆਇਆ ਸੀ ਅਤੇ ਦੁਕਾਨਦਾਰ ਨੂੰ ਅਪਣੀਆਂ ਗੱਲਾਂ ਵਿਚ ਉਲਝਾ ਕੇ ਠੱਗੀ ਮਾਰ ਕੇ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੁਕਾਨ ਮਾਲਕ ਦੇ ਦੱਸਣ ਮੁਤਾਬਕ ਘਟਨਾ 2 ਫਰਵਰੀ ਨੂੰ ਸ਼ਾਮ 4 ਵਜੇ ਦੇ ਕਰੀਬ ਵਾਪਰੀ ਸੀ। ਦੋਸ਼ੀ ਇੱਕ ਪੁਰਾਣੀ ਡਿਸਕਵਰ ਮੋਟਰਸਾਈਕਲ ‘ਤੇ ਦੁਕਾਨ ‘ਤੇ ਪਹੁੰਚਿਆ। ਉਸਨੇ ਖੁਦ ਨੂੰ ਪੁਰਾਣਾ ਗ੍ਰਾਹਕ ਦਸਦਿਆਂ ਦੁਕਾਨਦਾਰ ਨਾਲ ਰੇਟ ਘੱਟ ਕਰਨ ਲਈ ਪ੍ਰੇਰਿਤ ਕੀਤਾ। ਉਸ ਨੇ ਦੁਕਾਨ ‘ਤੇ ਲਗਭਗ 15 ਮਿੰਟ ਬਿਤਾਏ। ਉਸ ਨੇ ਦੁਕਾਨਦਾਰ ਤੋਂ ਕੁੱਲ 8 ਕਿਲੋ ਸਾਮਾਨ ਖਰੀਦਿਆਂ, ਜਿਸ ਦਾ 8,500 ਸੀ। ਉਸ ਨੇ ਫਰਜੀ ਸਕ੍ਰੀਨਸ਼ਾਟ ਦਿਖਾ ਭੁਗਤਾਨ ਹੋਣ ਦਾ ਭਰੋਸਾ ਦਿੱਤਾ ਅਤੇ ਸਮਾਨ ਲੈ ਕੇ ਚਲੇ ਗਿਆ। ਬਾਅਦ ਵਿਚ ਦੁਕਾਨਦਾਰ ਨੇ ਆਪਣੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਠੱਗੀ ਦਾ ਖੁਲਾਸਾ ਹੋ ਗਿਆ। ਜਦੋਂ ਦੁਕਾਨਦਾਰ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਦੋਸ਼ੀ ਦੀਆਂ ਹਰਕਤਾਂ ਸਾਫ਼ ਦਿਖਾਈ ਦੇ ਰਹੀਆਂ ਸਨ। ਫੁਟੇਜ ਵਿੱਚ ਦੋਸ਼ੀ ਇਕੱਲਾ ਪਹੁੰਚਦਾ ਅਤੇ ਚਲਾਕੀ ਨਾਲ ਭੁਗਤਾਨ ਦਾ ਦਿਖਾਵਾ ਕਰਦਾ ਦਿਖਾਈ ਦੇ ਰਿਹਾ ਹੈ। ਪੀੜਤ ਨੇ ਮਾਮਲੇ ਦੀ ਰਿਪੋਰਟ ਕੋਤਵਾਲੀ ਪੁਲਿਸ ਸਟੇਸ਼ਨ ਨੂੰ ਦਿੱਤੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।