ਮੋਰਿੰਡਾ ਨੇੜੇ ਚੱਲਦੇ ਟਰੱਕ ਨੂੰ ਲੱਗੀ ਅੱਗ/ 90 ਕੁਇੰਟਲ ਪਲਾਸਟਿਕ ਸੜ ਕੇ ਸੁਆਹ/ ਡਰਾਈਵਰ ਸੀ ਸੂਝਬੂਝ ਕਾਰਨ ਸਕੂਲ ਤੇ ਪਟਰੋਲ ਪੰਪ ਦਾ ਬਚਾਅ

0
8

 

ਮੋਰਿੰਡਾ ਨੇੜੇ ਚੱਲਦੇ ਟਰੱਕ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਐ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਭਾਵੇਂ ਬਚਾਅ ਰਿਹਾ ਐ ਪਰ ਟਰੱਕ ਅੰਦਰ  ਲੱਦਿਆ 90 ਕੁਇੰਟਲ ਪਲਾਸਟਿਕ ਅਤੇ ਟਰੱਕ ਸੜ ਕੇ ਸੁਆਹ ਹੋ ਗਿਆ ਐ। ਉਥੇ ਹੀ ਉਥੇ ਹੀ ਨੇੜੇ ਪੈਂਦੇ ਇਕ ਪੈਟਰੋਲ ਪੰਪ ਅਤੇ ਸਕੂਲ ਨੂੰ ਡਰਾਈਵਰ ਦੀ ਸੂਝਬੂਝ ਨਾਲ ਬਚਾ ਲਿਆ ਗਿਆ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ ਲੇਕਿਨ ਤਦ ਤਕ ਦੇਰ ਹੋ ਚੁੱਕੀ ਸੀ ਅਤੇ ਟਰੱਕ ਅੰਦਰ ਲੱਦਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਨਾਲ 7 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਐ।  ਇਸ ਦੌਰਾਨ ਵਾਲ-ਵਾਲ ਬਚੇ ਟਰੱਕ ਦੇ ਡਰਾਈਵਰ ਬਲਵੰਤ ਸਿੰਘ ਨੇ ਦੱਸਿਆ ਕਿ ਉਹ ਰੋਪੜ ਤੋਂ ਇਕ ਫੈਕਟਰੀ ਵਿਚੋਂ ਮਾਲ ਲੱਦ ਕੇ ਸ੍ਰੀ ਚਮਕੌਰ ਸਾਹਿਬ ਵੱਲੋਂ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਮੋਰਿੰਡਾ-ਰੋਪੜ ਵਾਲੀ ਰੋਡ ਨਿਰਮਾਣ ਦੇ ਚਲਦਿਆਂ ਬੰਦ ਕੀਤੀ ਹੋਈ ਹੈ, ਜਿਸ ਕਰਕੇ ਉਹ ਸ੍ਰੀ ਚਮਕੌਰ ਸਾਹਿਬ ਵੱਲੋਂ ਆ ਰਹੇ ਸਨ। ਜਿਸ ਵੇਲੇ ਉਹ ਮੋਰਿੰਡਾ ਸ਼ਹਿਰ ਨੇੜੇ ਪੈਟਰੋਲ ਪੰਪ ਕੋਲ ਪੁੱਜੇ ਤਾਂ ਇਸ ਦੌਰਾਨ ਟਰੱਕ ਵਿਚ ਅਚਾਨਕ ਅੱਗ ਲੱਗ ਗਈ। ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਫ਼ਲ ਨਾ ਹੋ ਸਕੇ। ਇਸ ਦੌਰਾਨ ਨੇੜੇ ਇਕ ਸਕੂਲ ਵੀ ਪੈਂਦਾ ਸੀ ਅਤੇ ਸਕੂਲ ਤੇ ਪੈਟਰੋਲ ਪੰਪ ਨੂੰ ਬਚਾਉਂਦੇ ਹੋਏ ਟਰੱਕ ਨੂੰ ਗਲਤ ਸਾਈਡ ਵੱਲ ਲਿਜਾਇਆ ਗਿਆ। ਫਿਰ ਟਰੱਕ ਚੱਲਣਾ ਬੰਦ ਹੋ ਗਿਆ ਸੀ ਅਤੇ ਤਾਕੀ ਖੋਲ੍ਹ ਕੇ ਆਪਣੀ ਜਾਨ ਬਚਾਈ।  ਉਨ੍ਹਾਂ ਦੱਸਿਆ ਕਿ ਕਰੀਬ 7 ਲੱਖ ਦਾ ਨੁਕਸਾਨ ਹੋ ਗਿਆ। ਉਥੇ ਹੀ ਪੈਟਰੋਲ ਪੰਪ ਦੇ ਮਾਲਕ ਸੁਖਵਿੰਦਰ ਨੇ ਦੱਸਿਆ ਕਿ ਮੈਨੂੰ ਮੇਰੇ ਸਕਿਓਰਿਟੀ ਗਾਰਡ ਦਾ ਫੋਨ ਆਇਆ ਕਿ ਪੈਟਰੋਲ ਪੰਪ ਨੇੜੇ ਇਕ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਹੈ। ਫਿਰ ਮੌਕੇ ਉਤੇ ਪਹੁੰਚੇ ਅਤੇ ਜਾਇਜ਼ਾ ਲਿਆ ਗਿਆ। ਉਨ੍ਹਂ ਦੱਸਿਆ ਕਿ ਮੌਕੇ ਉਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਕਰੀਬ 3 ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾਇਆ ਗਿਆ।

LEAVE A REPLY

Please enter your comment!
Please enter your name here